ਸੁਪਰੀਮ ਕੋਰਟ 12 ਨੂੰ ਕਰੇਗੀ ਅਡਾਨੀ-ਹਿੰਡਨਬਰਗ ਵਿਵਾਦ ਦੀ ਸੁਣਵਾਈ

ਸੁਪਰੀਮ ਕੋਰਟ 12 ਨੂੰ ਕਰੇਗੀ ਅਡਾਨੀ-ਹਿੰਡਨਬਰਗ ਵਿਵਾਦ ਦੀ ਸੁਣਵਾਈ

ਨਵੀਂ ਦਿੱਲੀ, 10 ਮਈ- ਸੁਪਰੀਮ ਕੋਰਟ ਅਡਾਨੀ-ਹਿੰਡਨਬਰਗ ਵਿਵਾਦ ਦੀ ਸੁਣਵਾਈ 12 ਮਈ ਨੂੰ ਕਰੇਗਾ, ਜਿਸ ਵਿਚ ਸੁਪਰੀਮ ਕੋਰਟ ਨੇ 2 ਮਾਰਚ ਨੂੰ ਮਾਰਕੀਟ ਰੈਗੂਲੇਟਰੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੂੰ ਸ਼ੇਅਰਾਂ ਦੀਆਂ ਕੀਮਤਾਂ ਵਿਚ ਅਡਾਨੀ ਸਮੂਹ ਵੱਲੋਂ ਹੇਰਾਫੇਰੀ ਕਰਨ ਤੇ ਗਲਤ ਰੈਗੂਲੇਟਰੀ ਜਾਣਕਾਰੀ ਦੇਣ ਦੇ ਦੋਸ਼ਾਂ ਦੀ ਦੋ ਮਹੀਨਿਆਂ ਦੇ ਅੰਦਰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਮਰੀਕੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਬਾਜ਼ਾਰ ਮੁੱਲ (ਪੂੰਜੀਕਰਨ) ਵਿੱਚ 140 ਅਰਬ ਡਾਲਰ ਦੀ ਗਿਰਾਵਟ ਤੋਂ ਬਾਅਦ ਅਦਾਲਤ ਨੇ ਭਾਰਤੀ ਨਿਵੇਸ਼ਕਾਂ ਸੁਰੱਖਿਆ ਮੁਹੱਈਆ ਕਰਾਉਣ ਲਈ ਕਮੇਟੀ ਕਾਇਮ ਕੀਤੀ ਸੀ।

You must be logged in to post a comment Login