ਜੇ ਦੇਸ਼ ’ਚ ਚੋਣਾਂ ਛੇਤੀ ਨਾ ਹੋਈਆਂ ਤਾਂ ਪਾਕਿਸਤਾਨ ਦੇ ਟੁਕੜੇ ਹੋ ਸਕਦੇ ਹਨ: ਇਮਰਾਨ

ਜੇ ਦੇਸ਼ ’ਚ ਚੋਣਾਂ ਛੇਤੀ ਨਾ ਹੋਈਆਂ ਤਾਂ ਪਾਕਿਸਤਾਨ ਦੇ ਟੁਕੜੇ ਹੋ ਸਕਦੇ ਹਨ: ਇਮਰਾਨ

ਲਾਹੌਰ, 18 ਮਈ- ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤਾਧਾਰੀ ਗਠਜੋੜ ’ਤੇ ਆਪਣੀ ਪਾਰਟੀ ਵਿਰੁੱਧ ਫੌਜ ਨੂੰ ਖੜਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਬੜੇ ਭਿਆਨਕ ਦੌਰ ਵੱਲ ਵੱਧ ਰਿਹਾ ਹੈ ਤੇ ਜੇ ਹਾਲਾਤ ਨਾ ਸੁਧਰੇ ਤਾਂ ਦੇਸ਼ ਦੇ ਟੁਕੜੇ ਹੋ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ 70 ਸਾਲਾ ਮੁਖੀ ਨੇ ਇੱਥੇ ਆਪਣੇ ਜ਼ਮਾਨ ਪਾਰਕ ਸਥਿਤ ਘਰ ਤੋਂ ਵੀਡੀਓ ਲਿੰਕ ਸੰਬੋਧਨ ‘ਚ ਕਿਹਾ ਕਿ ਸਿਆਸੀ ਅਸਥਿਰਤਾ ਨੂੰ ਖਤਮ ਕਰਨ ਦਾ ਇੱਕੋ-ਇੱਕ ਹੱਲ ਚੋਣਾਂ ਕਰਵਾਉਣਾ ਹੈ। ਅਜਿਹਾ ਨਾ ਹੋਣ ’ਤੇ ਦੇਸ਼ ਦੇ ਪੂਰਬੀ ਪਾਕਿਸਤਾਨ ਵਰਗਾ ਹਾਲ ਹੋਵੇਗਾ। ਭਾਵ ਇਹ ਟੁੱਟ ਜਾਵੇਗਾ।ਇਮਰਾਨ ਨੇ ਕਿਹਾ, ‘ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਨੇਤਾਵਾਂ ਅਤੇ ਇੱਥੋਂ ਭੱਜ ਕੇ ਲੰਡਨ ਗਏ ਨਵਾਜ਼ ਸ਼ਰੀਫ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ ਕਿ ਦੇਸ਼ ਦੇ ਸੰਵਿਧਾਨ ਦੀ ਬੇਅਦਬੀ ਹੋ ਰਹੀ ਹੈ। ਸਰਕਾਰੀ ਸੰਸਥਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਜਾਂ ਪਾਕਿਸਤਾਨੀ ਫੌਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਲੁੱਟੀ ਗਈ ਦੌਲਤ ਨੂੰ ਬਚਾਉਣ ਲਈ ਉਹ ਆਪਣੇ ਸਵਾਰਥਾਂ ਲਈ ਕੰਮ ਕਰ ਰਹੇ ਹਨ।’

You must be logged in to post a comment Login