ਸਰਹਿੰਦ ’ਚ ਹਥਿਆਰਬੰਦ 4 ਲੁਟੇਰੇ ਪੈਟਰੋਲ ਪੰਪ ਸੇਲਜ਼ਮੈਨ ਤੋਂ 40 ਲੱਖ ਰੁਪਏ ਤੇ ਗੰਨਮੈਨ ਦੀ ਬੰਦੂਕ ਲੁੱਟ ਕੇ ਫ਼ਰਾਰ

ਸਰਹਿੰਦ ’ਚ ਹਥਿਆਰਬੰਦ 4 ਲੁਟੇਰੇ ਪੈਟਰੋਲ ਪੰਪ ਸੇਲਜ਼ਮੈਨ ਤੋਂ 40 ਲੱਖ ਰੁਪਏ ਤੇ ਗੰਨਮੈਨ ਦੀ ਬੰਦੂਕ ਲੁੱਟ ਕੇ ਫ਼ਰਾਰ

ਫ਼ਤਹਿਗੜ੍ਹ ਸਾਹਿਬ, 29 ਮਈ- ਸਰਹਿੰਦ ਨੇੜਲੇ ਪਿੰਡ ਭੱਟ ਮਾਜਰਾ ਵਿੱਚ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ ਚਾਰ ਹਥਿਆਰਬੰਦ ਲੁਟੇਰੇ 40 ਲੱਖ ਰੁਪਏ ਖੋਹ ਕੇ ਲੈ ਗਏ। ਪੰਪ ਦੇ ਮੁਲਾਜ਼ਮ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਗੰਨਮੈਨ ਨਾਲ ਐੱਸਬੀਆਈ ਸਰਹਿੰਦ ਸਿਟੀ ਬਰਾਂਚ ਵਿੱਚ 40.8 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਾਰ ਵਿੱਚ ਜਾ ਰਿਹਾ ਸੀ, ਜਦੋਂ ਉਹ ਮਾਧੋਪੁਰ ਚੌਕ ਅੰਡਰਬ੍ਰਿਜ ਕੋਲ ਪਹੁੰਚੇ ਤਾਂ ਚਾਰ ਹਥਿਆਰਬੰਦ ਵਿਅਕਤੀ ਆਈ-20 ਕਾਰ ਵਿੱਚ ਆਏ ਤੇ ਉਨ੍ਹਾਂ ਦੀ ਕਾਰ ਰੋਕ ਕੇ ਹਵਾ ਵਿੱਚ 4 ਚਾਰ ਗੋਲੀਆਂ ਚਲਾਈਆਂ। ਉਨ੍ਹਾਂ ਗੰਨਮੈਨ ਦੀ ਬੰਦੂਕ ਖੋਹ ਲਈ ਅਤੇ ਨਕਦੀ ਲੈ ਕੇ ਰਾਜਪੁਰਾ ਵਾਲੇ ਪਾਸੇ ਭੱਜ ਗਏ। ਪੁਲੀਸ ਮੁੱਖੀ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਦੋਸ਼ੀਆ ਨੂੰ ਜਲਦੀ ਹੀ ਗਿਫ੍ਰਤਾਰ ਕਰ ਲਿਆ ਜਾਵੇਗਾ।

You must be logged in to post a comment Login