ਸਾਨੂੰ ਨੌਕਰੀ ਦਾ ਡਰ ਨਾ ਦਿਓ, ਇਹ ਜ਼ਿੰਦਗੀ ਤੇ ਇਜ਼ੱਤ ਤੋਂ ਵੱਡੀ ਨਹੀਂ

ਸਾਨੂੰ ਨੌਕਰੀ ਦਾ ਡਰ ਨਾ ਦਿਓ, ਇਹ ਜ਼ਿੰਦਗੀ ਤੇ ਇਜ਼ੱਤ ਤੋਂ ਵੱਡੀ ਨਹੀਂ

ਨਵੀਂ ਦਿੱਲੀ, 5 ਜੂਨ- ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਕਿਹਾ ਕਿ ਕੋਈ ਉਨ੍ਹਾਂ ਨੂੰ ਨੌਕਰੀ ਖੋਹਣ ਦਾ ਡਰ ਨਾ ਦੇਵੇ ਕਿਉਂਕਿ ਉਹ ਨੌਕਰੀ ਛੱਡਣ ਤੋਂ ਨਹੀਂ ਝਿਜਕਣਗੇ। ਦੋਵਾਂ ਨੇ ਇਕੱਠੇ ਟਵੀਟ ਕੀਤਾ ਕਿ ਉਨ੍ਹਾਂ ਦੀ ਜਾਨ ਦਾਅ ‘ਤੇ ਹੈ, ਜਿਸ ਦੇ ਸਾਹਮਣੇ ਨੌਕਰੀ ਬਹੁਤ ਛੋਟੀ ਗੱਲ ਹੈ। ਅੱਜ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਰੇਲਵੇ ਵਿੱਚ ਆਪਣੀ ਨੌਕਰੀ ਜੁਆਇਨ ਕਰਕੇ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ, ਹਾਲਾਂਕਿ ਪਹਿਲਵਾਨਾਂ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਓਲੰਪਿਕ ਤਮਗਾ ਜੇਤੂ ਬਜਰੰਗ ਅਤੇ ਵਿਨੇਸ਼ ਨੇ ਮਿਲ ਕੇ ਟਵਿੱਟਰ ‘ਤੇ ਲਿਖਿਆ, ‘ਜਿਹੜੇ ਸਾਡੇ ਤਗਮੇ (ਮੈਡਲ) ਦੀ ਕੀਮਤ 15-15 ਰੁਪਏ ਦੱਸਦੇ ਹਨ, ਉਹ ਹੁਣ ਸਾਡੀ ਨੌਕਰੀ ਦੇ ਪਿੱਛੇ ਲੱਗ ਗਏ ਹਨ। ਸਾਡੀ ਜ਼ਿੰਦਗੀ ਦਾਅ ‘ਤੇ ਲੱਗੀ ਹੋਈ ਹੈ, ਉਸ ਦੇ ਸਾਹਮਣੇ ਨੌਕਰੀ ਬਹੁਤ ਛੋਟੀ ਚੀਜ਼ ਹੈ।’

You must be logged in to post a comment Login