ਕੈਬਨਿਟ ਮੰਤਰੀ ਚੇਤਨ ਸਿੰਘ ਜੌੜਮਾਜਰਾ ਵਲੋਂ ਸੂਲਰ ਦੀ ਜੇ. ਪੀ. ਕਲੋਨੀ ਵਿਚ ਸੀਵਰੇਜ ਦਾ ਉਦਘਾਟਨ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਮਾਜਰਾ ਵਲੋਂ ਸੂਲਰ ਦੀ ਜੇ. ਪੀ. ਕਲੋਨੀ ਵਿਚ ਸੀਵਰੇਜ ਦਾ ਉਦਘਾਟਨ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਜੇ. ਪੀ. ਕਲੋਨੀ ’ਚ ਸੀਵਰੇਜ ਦਾ ਉਦਘਾਟਨ ਕਰਦੇ ਹੋਏ, ਨਾਲ ਹਨ ਸੁਖਵਿੰਦਰ ਸੁੱਖਾ, ਆਪ ਆਗੂ ਹਰਮੇਸ਼ ਸਿੰਘ ਤੇ ਹੋਰ।

ਪਟਿਆਲਾ, 18 ਜੂਨ (ਪ. ਪ.)-ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵਲੋਂ ਅੱਜ ਸੂਲਰ ਦੀ ਹਰਿੰਦਰ ਗਰੇਵਾਲ ਇਨਕਲੇਵ ਜੇ. ਪੀ. ਕਲੋਨੀ ਵਿਚ ਰੈਡ ਸਟੋਨ ਵੈਲੀ ਤੋਂ ਲੈ ਕੇ ਮੇਨ ਸੀਵਰੇਜ ਦਾ ਉਦਘਾਟਨ ਕੀਤਾ ਗਿਆ। ਕੈਬਨਿਟ ਮੰਤਰੀ ਵਲੋਂ ਇਕ ਹਜ਼ਾਰ ਫੁੱਟ ਸੀਵਰੇਜ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਸੂਲਰ ਵਿਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਹ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਵਲੋਂ ਪਿੰਡ ਦੇ ਸਰਪੰਚ ਸ਼ਿੰਦਰ ਕੌਰ, ਆਪ ਆਗੂ ਹਰਮੇਸ਼ ਸਿੰਘ ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਦੀ ਸ਼ਲਾਘਾ ਕੀਤੀ, ਜੋਕਿ ਪੂਰੀ ਸਰਗਰਮੀ ਤੇ ਮਿਹਨਤ ਨਾਲ ਵਿਕਾਸ ਕਾਰਜਾਂ ਲਈ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸੂਲਰ ਵਿਚ ਉਹ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ। ਇਸ ਦੌਰਾਨ ਚੇਤਨ ਸਿੰਘ ਜੌੜੇਮਾਜਰਾ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇੇ ਆਸੇ-ਪਾਸੇ ਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਵੀ ਆਪਣੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਤੇ ਜੌੜੇਮਾਜਰਾ ਵਲੋਂ ਸਭ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਇਆ। ਅੰਤ ’ਚ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਵਿਧਾਇਕ ਜੌੜੇਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੇਤਨ ਸਿੰਘ ਜੌੜੇਮਾਜਰਾ ਇਕ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ ਜੋਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀ-ਭਾਂਤ ਸਮਝਦੇ ਹਨ ਤੇ ਪਹਿਲ ਦੇ ਆਧਾਰ ’ਤੇ ਹੱਲ ਵੀ ਕਰਵਾਉਂਦੇ ਹਨ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜੇਮਾਜਰਾ, ਸੁਖਵਿੰਦਰ ਸੁੱਖਾ ਬਲਾਕ ਪ੍ਰਧਾਨ, ਸਰਪੰਚ ਸ਼ਿੰਦਰ, ਆਪ ਆਗੂ ਹਰਮੇਸ਼ ਸਿੰਘ, ਜਸਪਾਲ ਸਿੰਘ ਪ੍ਰਧਾਨ, ਕਰਮ ਸਿੰਘ ਥਾਣੇਦਾਰ, ਬਲਵਿੰਦਰ ਸਿੰਘ ਧਾਲੀਵਾਲ, ਸੋਨੂੰ ਗੁੱਜਰ, ਅਮਰੀਕ ਸਿੰਘ ਥਾਣੇਕਾਰ, ਹਰਪ੍ਰੀਤ ਸਿੰਘ ਜੌੜੇਮਾਜਰਾ, ਐਡਵੋਕੇਟ ਘੁੰਮਣ, ਮਨਦੀਪ ਚੀਮਾ ਪੰਚ, ਨਿਰਮਲ ਸਿੰਘ ਪੰਚ, ਰੌਸ਼ਨ ਲਾਲ ਪੰਚ, ਕਰਨਲ ਰੰਧਾਨਾ, ਪਰਜੀਤ ਸਿੰਘ, ਸੋਨੂੰ ਕਰਤਾਰਪੁਰ, ਗੁਰਵਿੰਦਰ ਦੁੱਧੜ ਆਦਿ ਹਾਜ਼ਰ ਸਨ।

You must be logged in to post a comment Login