ਪੰਜਾਬ ਪੁਲਿਸ ਦੀ ਸਰਗਰਮੀ ਨੇ ਗੈਰ-ਸਮਾਜਿਕ ਅਨੰਸਰਾਂ ਦੀ ਨੀਂਦ ਉਡਾਈ : ਗਰਗ ਸੂਲਰ

ਪੰਜਾਬ ਪੁਲਿਸ ਦੀ ਸਰਗਰਮੀ ਨੇ ਗੈਰ-ਸਮਾਜਿਕ ਅਨੰਸਰਾਂ ਦੀ ਨੀਂਦ ਉਡਾਈ : ਗਰਗ ਸੂਲਰ

ਪਟਿਆਲਾ, 20 ਜੂਨ (ਪ. ਪ.)- ਸੂਬੇ ਵਿਚ ਪੰਜਾਬ ਪੁਲਿਸ ਵਲੋਂ ਗੈਰ ਸਮਾਜਿਕ ਅਨਸਰਾਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ ਪੂਰੀ ਸਰਗਰਮੀ ਤੇ ਚੌਕਸੀ ਨਾਲ ਮੁਹਿੰਮ ਵਿੱਢੀ ਹੋਈ ਹੈ, ਜਿਸ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਰ. ਕੇ. ਗਰਗ ਸੂਲਰ ਕੌਮੀ ਚੇਅਰਮੈਨ ਐਂਟੀ ਕੁਰੱਪਸ਼ਨ ਸੋਸ਼ਲ ਵੈਲਫੇਅਰ ਆਰਗ. ਵਲੋਂ ਇਕ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਈ ਕਰੋੜਾਂ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਵਲੋਂ 24 ਘੰਟਿਆਂ ਵਿਚ ਹੀ ਸੁਲਝਾ ਲਿਆ, ਜਿਸ ਨਾਲ ਹੋਰ ਸ਼ਰਾਰਤੀ ਅੰਨਸਰਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ। ਸ੍ਰੀ ਗਰਗ ਨੇ ਕਿਹਾ ਕਿ ਸਾਡੇ ਪੰਜਾਬ ਦੀ ਪੁਲਿਸ ਦੁਨੀਆਂ ਦੀਆਂ ਬਿਹਤਰ ਪੁਲਿਸ ਵਿਚ ਸ਼ਾਮਲ ਹੈ। ਉਨ੍ਹਾਂ ਵਲੋਂ ਡੀ. ਜੀ. ਪੀ. ਸ੍ਰੀ ਗੌਰਵ ਯਾਦਵ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਵਲੋਂ ਪੰਜਾਬ ਪੁਲਿਸ ਨੂੰ ਮਜ਼ਬੂਤ ਕੀਤਾ ਹੈ ਤੇ ਪੁਲਿਸ ਅਫਸਰ ਪੂਰੀ ਮਿਹਨਤ ਤੇ ਲਗਨ ਨਾਲ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਉਚ ਅਧਿਕਾਰੀ ਦੀ ਸੂਬੇ ਨੂੰ ਬਹੁਤ ਲੋੜ ਹੈ, ਤਾਂ ਹੀ ਇਥੇ ਮੁਕੰਮਲ ਤੌਰ ’ਤੇ ਸ਼ਰਾਰਤੀ ਅਨਸਰਾਂ ਦਾ ਸਫਾਇਆ ਹੋ ਸਕਦਾ ਹੈ। ਆਰ. ਕੇ. ਗਰਗ ਨੇ ਕਿਹਾ ਕਿ ਸਾਡੀ ਸੰਸਥਾ ਆਮ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾਂ ਪੰਜਾਬ ਪੁਲਿਸ ਦੇ ਇਮਾਨਦਾਰ ਅਫਸਰਾਂ ਦਾ ਸਾਥ ਦਿੰਦੀ ਆਈ ਹੈ ਅਤੇ ਅੱਗੋਂ ਵੀ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ।

You must be logged in to post a comment Login