ਬੰਗਲੌਰ ’ਚ 17 ਤੇ 18 ਨੂੰ ਹੋਵੇਗੀ ਵਿਰੋਧੀ ਧਿਰਾਂ ਦੀ ਮੀਟਿੰਗ

ਬੰਗਲੌਰ ’ਚ 17 ਤੇ 18 ਨੂੰ ਹੋਵੇਗੀ ਵਿਰੋਧੀ ਧਿਰਾਂ ਦੀ ਮੀਟਿੰਗ

ਨਵੀਂ ਦਿੱਲੀ: 3 ਜੁਲਾਈ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਵਿਰੋਧੀ ਧਿਰਾਂ ’ਚ ਏਕੇ ਲੲੀ ਪ੍ਰਮੁੱਖ ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ 17 ਅਤੇ 18 ਜੁਲਾਈ ਨੂੰ ਬੰਗਲੌਰ ਵਿੱਚ ਹੋਵੇਗੀ। ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਟਵੀਟ ਕੀਤਾ, ‘’ਪਟਨਾ ‘ਚ ਵਿਰੋਧੀ ਧਿਰ ਦੀ ਸਫਲ ਬੈਠਕ ਤੋਂ ਬਾਅਦ ਅਸੀਂ 17 ਅਤੇ 18 ਜੁਲਾਈ ਨੂੰ ਬੰਗਲੌਰ ‘ਚ ਅਗਲੀ ਬੈਠਕ ਕਰਾਂਗੇ। ਕਾਂਗਰਸ ਸਮੇਤ 15 ਤੋਂ ਵੱਧ ਵਿਰੋਧੀ ਪਾਰਟੀਆਂ ਨੇ 23 ਜੂਨ ਨੂੰ ਪਟਨਾ ‘ਚ ਮੀਟਿੰਗ ਕੀਤੀ ਸੀ, ਜਿਸ ‘ਚ ਉਨ੍ਹਾਂ ਭਾਜਪਾ ਖ਼ਿਲਾਫ਼ ਇਕਜੁੱਟ ਹੋ ਕੇ ਚੋਣਾਂ ਲੜਨ ਅਤੇ ਅੱਗੇ ਵਧਣ ਦੀ ਵਚਨਬੱਧਤਾ ਪ੍ਰਗਟਾਈ।

You must be logged in to post a comment Login