ਦਿਲਜੀਤ ਦੋਸਾਂਝ ਦੀ ਫ਼ਿਲਮ ‘ਘੱਲੂਘਾਰਾ’ ‘ਤੇ ਚੱਲੀ CBFC ਦੀ ਕੈਂਚੀ, ਲਾਏ 21 ਕੱਟ

ਦਿਲਜੀਤ ਦੋਸਾਂਝ ਦੀ ਫ਼ਿਲਮ ‘ਘੱਲੂਘਾਰਾ’ ‘ਤੇ ਚੱਲੀ CBFC ਦੀ ਕੈਂਚੀ, ਲਾਏ 21 ਕੱਟ

ਜਲੰਧਰ (ਬਿਊਰੋ) – ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਘੱਲੂਘਾਰਾ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਉਹ ਇਸ ਫ਼ਿਲਮ ਦੀ ਰਿਲੀਜ਼ਿੰਗ ਲਈ ਤਿਆਰੀ ਕਰ ਰਹੇ ਹਨ। ਇਹ ਫ਼ਿਲਮ 1990 ਦੇ ਦਹਾਕੇ ‘ਚ ਪੰਜਾਬ ਦੇ ਬਗਾਵਤ ਦੇ ਗੜਬੜ ਵਾਲੇ ਦੌਰ ਦੌਰਾਨ ਇੱਕ ਉੱਘੇ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਖ਼ਬਰਾਂ ਅਨੁਸਾਰ, ਦਿਲਜੀਤ ਦੋਸਾਂਝ ਸਟਾਰਰ ਫ਼ਿਲਮ ਨੂੰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਤੋਂ A ਸਰਟੀਫੀਕੇਟ ਮਿਲਿਆ ਹੈ ਪਰ ਇਸ ਦੇ ਨਾਲ ਹੀ 21 ਕੱਟ ਵੀ ਲਾਏ ਹਨ। ਖ਼ਬਰਾਂ ਮੁਤਾਬਕ, ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਨੇ ਫ਼ਿਲਮ ‘ਚ ਕੁੱਲ 21 ਕਟੌਤੀਆਂ ਦੀ ਸਿਫਾਰਿਸ਼ ਕੀਤੀ ਹੈ। ਸੀ. ਬੀ. ਐੱਫ. ਸੀ. ਅਨੁਸਾਰ, ਫ਼ਿਲਮ ‘ਚ ਭੜਕਾਊ ਅਤੇ ਸੰਪਰਦਾਇਕ ਭਾਸ਼ਣ ਅਤੇ ਦ੍ਰਿਸ਼ ਸ਼ਾਮਲ ਹਨ, ਜੋ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਤੋਂ ਇਲਾਵਾ, ਸੀ. ਬੀ. ਐੱਫ. ਸੀ. ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਫ਼ਿਲਮ ਦੇਸ਼ ਦੀ ਵਿਦੇਸ਼ ਨੀਤੀ ਅਤੇ ਪ੍ਰਭੂਸੱਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਨੇ ਆਪਣੇ ਫੈਸਲੇ ਦੇ ਹਿੱਸੇ ਵਜੋਂ ਕੁਝ ਵਾਕਾਂ ਅਤੇ ਫ਼ਿਲਮ ਦੇ ਸਿਰਲੇਖ ਨੂੰ ਮਿਟਾਉਣਾ ਵੀ ਲਾਜ਼ਮੀ ਕੀਤਾ ਹੈ।

You must be logged in to post a comment Login