ਘੱਗਰ ’ਚ ਪਾੜ ਪੈਣ ਕਾਰਨ ਫੂਸ ਮੰਡੀ, ਸਾਧੂਵਾਲਾ ਤੇ ਸਰਦੂਲਗੜ੍ਹ ਸ਼ਹਿਰ ’ਚ ਹੜ੍ਹ

ਘੱਗਰ ’ਚ ਪਾੜ ਪੈਣ ਕਾਰਨ ਫੂਸ ਮੰਡੀ, ਸਾਧੂਵਾਲਾ ਤੇ ਸਰਦੂਲਗੜ੍ਹ ਸ਼ਹਿਰ ’ਚ ਹੜ੍ਹ

ਸਰਦੂਲਗੜ੍ਹ, 18 ਜੁਲਾਈ- ਇਥੋਂ ਨਜ਼ਦੀਕ ਫੂਸ ਮੰਡੀ ਵਿੱਚ ਅੱਜ ਤੜਕੇ ਪੰਜ ਵਜੇ ਘੱਗਰ ’ਚ ਕਰੀਬ 50 ਫੁੱਟ ਦਾ ਪਾੜ ਪੈਣ ਕਰਕੇ  ਫੂਸ ਮੰਡੀ, ਸਾਧੂਵਾਲਾ ਅਤੇ ਸਰਦੂਲਗੜ੍ਹ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਹੜ੍ਹ ਆ ਗਿਆ। ਮਾਨਸਾ-ਸਿਰਸਾ ਕੌਮੀ ਮਾਰਗ ਨੂੰ ਇਕਪਾਸੜ ਚਲਾਇਆ ਜਾ ਰਿਹਾ ਹੈ ਤੇ ਸੜਕ ਦੇ ਦੂਜੇ ਪਾਸੇ ਬੰਨ੍ਹ ਮਾਰ ਦਿੱਤਾ। ਇੋਸ ਸੜਕ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਬੇਸ਼ੱਕ ਲੋਕਾਂ ਵੱਲੋਂ ਕਈ ਦਿਨਾਂ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਤੇ ਰਾਤਾਂ ਨੂੰ ਜਾਗਕੇ ਨਿਗਰਾਨੀ ਕੀਤੀ ਜਾ ਰਹੀ ਸੀ ਪਰ ਘੱਗਰ ਪਾਣੀ ਦਾ ਪੱਧਰ ਵੱਧਣ ਕਾਰਨ ਪਾੜ ਪੈ ਗਿਆ, ਜਿੱਥੇ ਲੋਕਾਂ ਵੱਲੋਂ ਪ੍ਰਸ਼ਾਸਨ ਤੇ ਫੌਜ ਦੀ ਮਦਦ ਨਾਲ ਬੰਨ੍ਹ ਨੂੰ ਪੂਰਨ ਲਈ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਲੋਕਾਂ ਵੱਲੋਂ ਜ਼ਰੂਰੀ ਸਾਮਾਨ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਲੋਕ ਵੱਲੋਂ ਸਾਧੂਵਾਲਾ ਅਤੇ ਸਰਦੂਲਗੜ੍ਹ ਨੂੰ ਪਾਣੀ ਤੋਂ ਬਚਾਉਣ ਲਈ ਸਾਧੂਵਾਲਾ ਸੜਕ ’ਤੇ ਨਵੇਂ ਸਿਰੇ ਤੋਂ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

You must be logged in to post a comment Login