ਫਰੀਦਕੋਟ ਦੇ ਡਾਕਟਰ ਨੂੰ ਅਮਰੀਕੀ ਸਿਹਤ ਖੇਤਰ ’ਚ ਮਿਲੀ ਅਹਿਮ ਜ਼ਿੰਮੇਦਾਰੀ

ਫਰੀਦਕੋਟ ਦੇ ਡਾਕਟਰ ਨੂੰ ਅਮਰੀਕੀ ਸਿਹਤ ਖੇਤਰ ’ਚ ਮਿਲੀ ਅਹਿਮ ਜ਼ਿੰਮੇਦਾਰੀ

ਰਿਚਮੰਡ (ਅਮਰੀਕਾ), 19 ਜੁਲਾਈ- ਵਰਜੀਨੀਆ ਦੇ ਗਵਰਨਰ ਗਲੇਨ ਯੰਗਕਿਨ ਨੇ ਭਾਰਤੀ-ਅਮਰੀਕੀ ਡਾਕਟਰ ਬਿਮਲਜੀਤ ਸਿੰਘ ਸੰਧੂ ਨੂੰ ਸਿਹਤ ਖੇਤਰ ਵਿੱਚ ਮਹੱਤਵਪੂਰਨ ਪ੍ਰਸ਼ਾਸਨਿਕ ਅਹੁਦੇ ਲਈ ਨਿਯੁਕਤ ਕੀਤਾ ਹੈ। ਸ੍ਰੀ ਸੰਧੂ ਨੇ ‘ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਹੈਲਥ ਸਿਸਟਮ ਅਥਾਰਟੀ’ ਦੇ ਬੋਰਡ ਮੈਂਬਰ ਵਜੋਂ ਸਹੁੰ ਚੁੱਕੀ। ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਹੈਲਥ ਸਿਸਟਮ ਅਥਾਰਟੀ ਸਿਹਤ ਪ੍ਰਣਾਲੀ, ਮੈਡੀਕਲ ਸਕੂਲ, ਨਰਸਿੰਗ ਸਕੂਲ ਅਤੇ ਫਾਰਮੇਸੀ ਸਕੂਲ ਦੇ ਸਮੁੱਚੇ ਸੰਚਾਲਨ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਫਰੀਦਕੋਟ ਜ਼ਿਲ੍ਹੇ ਦੇ ਵਾਸੀ ਸ੍ਰੀ ਸੰਧੂ ਸਾਲ 2004 ਵਿੱਚ ਅਮਰੀਕਾ ਆ ਗਏ ਸਨ।

You must be logged in to post a comment Login