ਬਰਤਾਨੀਆ ’ਚ ਕਬੱਡੀ ਟੂਰਨਾਮੈਂਟ ਦੌਰਾਨ ਦੋ ਗਰੋਹਾਂ ਦੀ ਲੜਾਈ ’ਚ ਤਲਵਾਰਾਂ ਚੱਲੀਆਂ

ਬਰਤਾਨੀਆ ’ਚ ਕਬੱਡੀ ਟੂਰਨਾਮੈਂਟ ਦੌਰਾਨ ਦੋ ਗਰੋਹਾਂ ਦੀ ਲੜਾਈ ’ਚ ਤਲਵਾਰਾਂ ਚੱਲੀਆਂ

ਚੰਡੀਗੜ੍ਹ, 21 ਅਗਸਤ- ਬਰਤਾਨੀਆ ਵਿੱਚ ਐਤਵਾਰ ਨੂੰ ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਦੋ ਵਿਰੋਧੀ ਗਰੋਹਾਂ ਵਿੱਚ ਕਥਿਤ ਤੌਰ ‘ਤੇ ਝੜਪ ਹੋ ਗਈ ਤੇ ਇਸ ਵਿੱਚ 3 ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਸ਼ਾਮ ਕਰੀਬ 4 ਵਜੇ ਅਲਵਾਸਟਨ ਦੇ ਐਲਵਾਸਟਨ ਲੇਨ ‘ਤੇ ਡਰਬੀ ਕਬੱਡੀ ਮੈਦਾਨ ‘ਚ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਇਸ ਦੌਰਾਨ ਵੀਡੀਓ ਵਿੱਚ ਕਥਿਤ ਤੌਰ ‘ਤੇ ਬੰਦੂਕਾਂ ਅਤੇ ਤਲਵਾਰਾਂ ਨਾਲ ਲੜਾਈ ਹੁੰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਸੈਂਕੜੇ ਲੋਕ ਘਟਨਾ ਵਾਲੀ ਥਾਂ ਤੋਂ ਭੱਜ ਰਹੇ ਹਨ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੋ ਵਿਰੋਧੀ ਗਰੋਹਾਂ ਦੀ ਲੜਾਈ ਹੋਈ ਹੈ। ਪੁਲੀਸ ਨੇ ਕਿਹਾ,‘ਸਾਨੂੰ ਐਤਵਾਰ ਬਾਅਦ ਦੁਪਹਿਰ 3.51 ਵਜੇ ਐਲਵਾਸਟਨ ਲੇਨ, ਐਲਵਾਸਟਨ ਵਿੱਚ ਵੱਡੀ ਗੜਬੜ ਹੋਣ ਕਾਰਨ ਸੱਦਿਆ ਗਿਆ। ਘਟਨਾ ’ਚ ਤਿੰਨ ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

You must be logged in to post a comment Login