ਫਿਲਮ ਯਾਰੀਆਂ-2 ਦੇ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਖ਼ਿਲਾਫ਼ 295 ਤਹਿਤ ਕੇਸ ਦਰਜ

ਚੰਡੀਗੜ੍ਹ, 31 ਅਗਸਤ- ਜਲੰਧਰ ਜ਼ਿਲ੍ਹੇ ’ਚ ਪੰਜਾਬ ਪੁਲੀਸ ਨੇ ‘ਯਾਰੀਆਂ 2’ ਫ਼ਿਲਮ ਦੇ ਅਦਾਕਾਰ ਮੀਜ਼ਾਨ ਜਾਫ਼ਰੀ, ਨਿਰਦੇਸ਼ਕ ਭੂਸ਼ਨ ਕੁਮਾਰ, ਨਿਰਮਾਤਾ ਰਾਧਿਕਾ ਰਾਓ ਤੇ ਵਿਨੈ ਸਪਰੂ ’ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਧਾਰਾਂ 295-ਏ ਤਹਿਤ ਕੇਸ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੀ ਸ਼ਿਕਾੲਿਤ ’ਤੇ ਦਰਜ ਕੀਤਾ ਗਿਆ ਹੈ।

You must be logged in to post a comment Login