ਚੀਨ ਦੇ ਰਾਸ਼ਟਰਪਤੀ ਦਾ ਜੀ-20 ਸਿਖ਼ਰ ਸੰਮੇਲਨ ਲਈ ਭਾਰਤ ਨਾ ਆਉਣਾ ਨਿਰਾਸ਼ਾਜਣਕ: ਬਾਇਡਨ

ਚੀਨ ਦੇ ਰਾਸ਼ਟਰਪਤੀ ਦਾ ਜੀ-20 ਸਿਖ਼ਰ ਸੰਮੇਲਨ ਲਈ ਭਾਰਤ ਨਾ ਆਉਣਾ ਨਿਰਾਸ਼ਾਜਣਕ: ਬਾਇਡਨ

ਵਾਸ਼ਿੰਗਟਨ, 4 ਸਤੰਬਰ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਹ ਇਸ ਹਫਤੇ ਭਾਰਤ ਜਾਣ ਲਈ ਕਾਫੀ ਉਤਸੁਕ ਹਨ ਪਰ ਪਰ ਨਿਰਾਸ਼ ਹਨ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਵ੍ਹਾਈਟ ਹਾਊਸ ਨੇ ਐਲਾਨ ਕੀਤਾ ਸੀ ਕਿ ਬਾਇਡਨ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ 7 ਸਤੰਬਰ ਨੂੰ ਭਾਰਤ ਆਉਣਗੇ ਅਤੇ 8 ਸਤੰਬਰ ਨੂੰ ਇਸ ਇਤਿਹਾਸਕ ਸਮਾਗਮ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ।

You must be logged in to post a comment Login