ਭਰਾਵਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਐੱਸਐੱਚਓ ਨਵਦੀਪ ਸਿੰਘ ਨੌਕਰੀ ਤੋਂ ਬਰਖ਼ਾਸਤ

ਭਰਾਵਾਂ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਐੱਸਐੱਚਓ ਨਵਦੀਪ ਸਿੰਘ ਨੌਕਰੀ ਤੋਂ ਬਰਖ਼ਾਸਤ

ਜਲੰਧਰ, 6 ਸਤੰਬਰ-ਪੰਜਾਬ ਪੁਲੀਸ ਨੇ ਇਥੋਂ ਦੇ ਥਾਣਾ-1 ਦੇ ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਉਸ ’ਤੇ ਜਲੰਧਰ ਵਿੱਚ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਢਿੱਲੋਂ ਦੇ ਪਰਿਵਾਰ ਵੱਲੋਂ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਐੱਸਐੱਚਓ ਨੂੰ ਬਰਖਾਸਤ ਕਰਨ ਦੀ ਪੁਸ਼ਟੀ ਕੀਤੀ ਹੈ। ਕਰੀਬ 20 ਦਿਨ ਪਹਿਲਾਂ ਜਲੰਧਰ ਪੁਲੀਸ ਵੱਲੋਂ ਕਥਿਤ ਤੌਰ ’ਤੇ ਤੰਗ ਕਰਨ ਤੋਂ ਬਾਅਦ ਦੋਵੇਂ ਭਰਾ ਗੋਇੰਦਵਾਲ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਗਏ ਸਨ। ਜਸ਼ਨਬੀਰ ਦੀ ਲਾਸ਼ ਸ਼ਨਿਚਰਵਾਰ ਬਰਾਮਦ ਕੀਤੀ ਗਈ ਸੀ ਅਤੇ ਕਪੂਰਥਲਾ ਦੇ ਤਲਵੰਡੀ ਚੌਧਰੀਆਂ ਥਾਣੇ ਵਿੱਚ ਐੱਸਐੱਚਓ ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਏਐੱਸਆਈ ਬਲਵੀਰ ਕੁਮਾਰ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਤਿੰਨਾਂ ‘ਤੇ ਆਈਪੀਸੀ ਦੀ ਧਾਰਾ 306, 506 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕਾਰਵਾਈ ਤੋਂ ਸੰਤੁਸ਼ਟ ਹੋ ਕੇ ਪਰਿਵਾਰ ਨੇ ਅੱਜ ਜਲੰਧਰ ਵਿੱਚ ਜਸ਼ਨਬੀਰ ਦਾ ਅੰਤਮ ਸੰਸਕਾਰ ਕਰਨ ਲਈ ਹਾਮੀ ਭਰ ਦਿੱਤੀ ਹੈ। ਉਸ ਦੀ ਲਾਸ਼ ਨੂੰ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਤੋਂ ਲਿਆਂਦਾ ਜਾ ਰਿਹਾ ਹੈ।

You must be logged in to post a comment Login