ਮੋਨੂੰ ਮਾਨੇਸਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ

ਗੁਰੂਗ੍ਰਾਮ, 12 ਸਤੰਬਰ- ਹਰਿਆਣਾ ਪੁਲੀਸ ਨੇ ਗੁਰੂਗ੍ਰਾਮ ਜ਼ਿਲ੍ਹੇ ਦੇ ਮਾਨੇਸਰ ਵਿੱਚ ਗਊ ਰੱਖਿਅਕ ਮੋਨੂੰ ਮਾਨੇਸਰ ਨੂੰ ਹਿਰਾਸਤ ਵਿਚ ਲਿਆ ਹੈ। ਉਸ ਨੂੰ ਸਥਾਨਕ ਬਾਜ਼ਾਰ ਵਿੱਚੋਂ ਲੰਘਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ। ਬਜਰੰਗ ਦਲ ਦੇ ਮੈਂਬਰ, ਮਾਨੇਸਰ ’ਤੇ ਰਾਜਸਥਾਨ ਵਿੱਚ ਦੋ ਵਿਅਕਤੀਆਂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਫਰਵਰੀ ਵਿੱਚ ਸਹਿ-ਮਲਜ਼ਮ ਵਜੋਂ ਕੇਸ ਦਰਜ ਕੀਤਾ ਗਿਆ ਸੀ। ਉਹ ਨੂਹ ਵਿਚ ਭੜਕੀ ਹਿੰਸਾ ਲਈ ਵੀ ਕਥਿਤ ਤੌਰ ’ਤੇ ਜ਼ਿੰਮੇਵਾਰ ਹੈ। ਹਰਿਆਣਾ ਪੁਲੀਸ ਵੱਲੋਂ ਉਸ ਨੂੰ ਰਾਜਸਥਾਨ ਪੁਲੀਸ ਹਵਾਲੇ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਸਥਾਨਕ ਪੁਲੀਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

You must be logged in to post a comment Login