ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ : ਬਾਜਵਾ

ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ : ਬਾਜਵਾ

ਚੰਡੀਗੜ੍ਹ, 26 ਸਤੰਬਰ- ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦਾ ਮੋੜਵਾਂ ਜਵਾਬ ਦਿੱਤਾ ਹੈ। ਸ੍ਰੀ ਬਾਜਵਾ ਨੇ ਟਵੀਟ ਕੀਤਾ, ‘ਭਗਵੰਤ ਸ਼ਾਹ ਰਾਜ ਤਾਂ ਰਾਜਿਆਂ ਦੇ ਨਹੀਂ ਰਹੇ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ @BhagwantMann ਵੈਸੇ ਤਾਂ ਮੈਂ ਤੁਹਾਨੂੰ ਜਵਾਬ ਦੇਣਾ ਵਾਜ਼ਿਬ ਨਹੀਂ ਸਮਝਦਾ ਪਰ ਚੱਲੋ ਤੁਸੀਂ ਖਾਧੀ ਪੀਤੀ ‘ਚ ਟਵੀਟ ਕਰ ਬੈਠੇ ਓ ਤਾਂ ਜਵਾਬ ਵੀ ਸੁਣ ਲਓ। ਜਦੋਂ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਦੇ ਹੱਥੋਂ ਪੰਜਾਬ ਦੀ ਵਾਂਗਡੋਰ ਗਈ ਫੇਰ ਤੁਸੀਂ ਆਪਣੀ ਹਾਈਕਮਾਂਡ ਨਾਲ ਗੱਲ ਕਰਿਓ। ਤੁਸੀਂ ਅੱਜ ਤੱਕ ਆਪਣੇ ਚੁਟਕਲਿਆਂ ਨਾਲ ਪੰਜਾਬ ਦੇ ਵਿਕਾਸ ਦੀ ਭਰੂਣ ਹੱਤਿਆ ਹੀ ਕੀਤੀ ਹੈ, ਨਾ ਤਾਂ ਤੁਹਾਡੇ ਤੋਂ ਕਾਨੂੰਨ ਵਿਵਸਥਾ ਸੰਭਲੀ, ਨਾ ਆਰਥਿਕਤਾ ਸੰਭਲੀ, ਨਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਸੰਭਾਲ ਪਾਏ, ਨਾ ਹੀ ਤੁਹਾਡੇ ਆਕਾ ਅਤੇ ਤੁਸੀਂ ਕੈਨੇਡਾ ਵਿੱਚ ਬੈਠੇ ਪਰਵਾਸੀ ਪੰਜਾਬੀਆਂ ਦੇ ਹੱਕ ਵਿੱਚ ਕੋਈ ਇੱਕ ਲਫਜ਼ ਬੋਲ ਸਕੇ। @AAPPunjab ਹੋਰ ਕਿੰਨੀ ਕੁ ਭਰੂਣ ਹੱਤਿਆ ਕਰਨੀ ਹੈ ਪੰਜਾਬ ਦੇ ਲੋਕਾਂ ਦੇ ਰੰਗਲੇ ਖੁਆਬਾਂ ਦੀ?’

You must be logged in to post a comment Login