ਨਿਸ਼ਾਨੇਬਾਜ਼ੀ: ਪੁਰਸ਼ਾਂ ਨੇ ਸੋਨਾ ਤੇ ਮਹਿਲਾਵਾਂ ਨੇ ਚਾਂਦੀ ਫੁੰਡੀ

ਨਿਸ਼ਾਨੇਬਾਜ਼ੀ: ਪੁਰਸ਼ਾਂ ਨੇ ਸੋਨਾ ਤੇ ਮਹਿਲਾਵਾਂ ਨੇ ਚਾਂਦੀ ਫੁੰਡੀ

ਹਾਂਗਜ਼ੂ, 2 ਅਕਤੂਬਰ- ਭਾਰਤੀ ਟਰੈਪ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੇ ਆਖ਼ਰੀ ਦਨਿ ਨੂੰ ਯਾਦਗਾਰ ਬਣਾ ਦਿੱਤਾ। ਪੁਰਸ਼ ਟੀਮ ਨੇ ਸੋਨ ਤਗ਼ਮਾ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗ਼ਮਾ ਭਾਰਤ ਦੀ ਝੋਲੀ ਪਾਇਆ, ਹਾਲਾਂਕਿ ਵਿਅਕਤੀਗਤ ਵਰਗ ਵਿੱਚ ਕਨਿਾਨ ਚੇਨਾਈ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਆਖ਼ਰੀ ਦਨਿ ਟਰੈਪ ਵਿੱਚ ਮਿਲੇ ਤਿੰਨ ਤਗ਼ਮਿਆਂ ਮਗਰੋਂ ਭਾਰਤੀ ਨਿਸ਼ਾਨੇਬਾਜ਼ ਸੱਤ ਸੋਨ, ਨੌਂ ਚਾਂਦੀ ਅਤੇ ਛੇ ਕਾਂਸੇ ਦੇ ਤਗ਼ਮਿਆਂ ਸਣੇ 22 ਤਗ਼ਮੇ ਲੈ ਕੇ ਦੇਸ਼ ਪਰਤਣਗੇ, ਜੋ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਪੁਰਸ਼ ਟੀਮ ਵਰਗ ਵਿੱਚ ਪ੍ਰਿਥਵੀਰਾਜ ਤੋਂਡਈਮਾਨ, ਕਨਿਾਨ ਚੇਨਾਈ ਅਤੇ ਜ਼ੋਰਾਵਰ ਸਿੰਘ ਸੰਧੂ ਦੀ ਭਾਰਤੀ ਤਿੱਕੜੀ ਨੇ ਕੁਆਲੀਫਿਕੇਸ਼ਨ ਵਿੱਚ ਏਸ਼ਿਆਈ ਖੇਡਾਂ ਦੇ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 361 ਅੰਕ ਬਣਾਏ। ਖਾਲਿਤ ਅਲਮੁਦਹਾਫ, ਤਲਾਲ ਅਲਰਸ਼ੀਦੀ ਅਤੇ ਅਬਦੁਲਰਹਮਾਨ ਅਲਫਈਹਾਨ ਦੀ ਕੁਵੈਤ ਦੀ ਟੀਮ ਨੇ 35 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਯੁਹਾਓ ਗੁਓ, ਯਿੰਗ ਕੀ ਅਤੇ ਯੁਹਾਓ ਵਾਂਗ ਦੀ ਚੀਨੀ ਟੀਮ ਨੇ 354 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਮਹਿਲਾ ਵਰਗ ਵਿੱਚ ਮਨੀਸ਼ਾ ਕੀਰ, ਪ੍ਰੀਤੀ ਰਜਕ ਅਤੇ ਰਾਜੇਸ਼ਵਰੀ ਕੁਮਾਰੀ ਦੀ ਟੀਮ ਨੇ 337 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਕਿੰਗਨਿਯਾਨ ਲੀ, ਸੁਈਸੁਈ ਵੂ ਅਤੇ ਸ਼ਨਿਕਿਊ ਝਾਂਗ ਦੀ ਚੀਨੀ ਟੀਮ ਨੇ ਵਿਸ਼ਵ ਰਿਕਾਰਡ 357 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਮਾਰੀਆ ਦਮਿਤ੍ਰੀਯੇਂਕੋ, ਐਜ਼ਾਨ ਦੋਸਮਗਾਮਬੇਤੋਵਾ ਅਤੇ ਅਨਹਸਤਾਸਿਆ ਪ੍ਰਿਲੇਪਨਿਾ ਦੀ ਕਜ਼ਾਖਸਤਾਨ ਦੀ ਟੀਮ ਨੇ 336 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੇ ਵਿਅਕਤੀਗਤ ਵਰਗ ਵਿੱਚ ਮਨੀਸ਼ਾ ਛੇਵੇਂ ਤੇ ਪ੍ਰੀਤੀ ਨੌਵੇਂ ਸਥਾਨ ’ਤੇ ਰਹੀ।

You must be logged in to post a comment Login