ਏਸ਼ਿਆਈ ਖੇਡਾਂ (ਤੀਰਅੰਦਾਜ਼ੀ): ਭਾਰਤੀ ਮਹਿਲਾਵਾਂ ਤੇ ਪੁਰਸ਼ਾਂ ਨੇ ਕੰਪਾਊਂਡ ਟੀਮ ਮੁਕਾਬਲਿਆਂ ’ਚ ਸੋਨ ਤਗਮੇ ਜਿੱਤੇ

ਏਸ਼ਿਆਈ ਖੇਡਾਂ (ਤੀਰਅੰਦਾਜ਼ੀ): ਭਾਰਤੀ ਮਹਿਲਾਵਾਂ ਤੇ ਪੁਰਸ਼ਾਂ ਨੇ ਕੰਪਾਊਂਡ ਟੀਮ ਮੁਕਾਬਲਿਆਂ ’ਚ ਸੋਨ ਤਗਮੇ ਜਿੱਤੇ

ਹਾਂਗਜ਼ੂ, 5 ਅਕਤੂਬਰ- ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਪਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਅੱਜ ਇੱਥੇ ਰੋਮਾਂਚਕ ਫਾਈਨਲ ਵਿਚ ਚੀਨੀ ਤਾਇਪੇ ਨੂੰ ਇਕ ਅੰਕ ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿਚ ਆਪਣਾ ਦੂਜਾ ਸੋਨ ਤਗਮਾ ਜਿੱਤ ਲਿਆ। ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਵਿਸ਼ਵ ਚੈਂਪੀਅਨ ਟੀਮ ਨੇ ਆਖਰੀ ਪੜਾਅ ‘ਚ ਚੀਨੀ ਤਾਇਪੇ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 60 ‘ਚੋਂ 60 ਅੰਕਾਂ ਦੇ ਪੂਰੇ ਅੰਕ ਲੈ ਕੇ 230-229 ਨਾਲ ਹਰਾਇਆ। ਇਸ ਦੌਰਾਨ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਕੰਪਾਊਂਡ ਟੀਮ ਮੁਕਾਬਲੇ ਵਿੱਚ ਵੀ ਭਾਰਤ ਨੇ ਸੋਨ ਤਗ਼ਮਾ ਜਿੱਤਿਆ। ਕੋਰੀਆ ਵਿਰੁੱਧ ਫਾਈਨਲ ਵਿੱਚ ਭਾਰਤ ਦੇ ਅਭਿਸ਼ੇਕ ਵਰਮਾ, ਪ੍ਰਥਮੇਸ਼ ਸਮਾਧਨ ਅਤੇ ਓਜਸ ਪ੍ਰਵੀਨ ਨੇ ਸ਼ਾਨਦਾਰ ਖੇਡ ਦਿਖਾਈ।

You must be logged in to post a comment Login