‘ਨਿਊਜ਼ਕਲਿਕ’ ਵਵਿਾਦ: ਦਿੱਲੀ ਪੁਲੀਸ ਨੇ ਐੱਫਆਈਆਰ ਦੀ ਕਾਪੀ ਮੁਹੱਈਆਂ ਕਰਾਉਣ ਵਾਲੀ ਪਟੀਸ਼ਨ ਦਾ ਵਿਰੋਧ ਕੀਤਾ

‘ਨਿਊਜ਼ਕਲਿਕ’ ਵਵਿਾਦ: ਦਿੱਲੀ ਪੁਲੀਸ ਨੇ ਐੱਫਆਈਆਰ ਦੀ ਕਾਪੀ ਮੁਹੱਈਆਂ ਕਰਾਉਣ ਵਾਲੀ ਪਟੀਸ਼ਨ ਦਾ ਵਿਰੋਧ ਕੀਤਾ

ਨਵੀਂ ਦਿੱਲੀ, 5 ਅਕਤੂਬਰ- ਦਿੱਲੀ ਪੁਲੀਸ ਨੇ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਅਤੇ ਮਨੁੱਖੀ ਵਸੀਲਿਆਂ (ਐੱਚਆਰ) ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਵੱਲੋਂ ਐੱਫਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਲਈ ਦਾਇਰ ਪਟੀਸ਼ਨਾਂ ਦਾ ਵਿਰੋਧ ਕੀਤਾ। ਪੁਰਕਾਯਸਥ ਅਤੇ ਚੱਕਰਵਰਤੀ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਦੇ ਤਹਿਤ ਚੀਨ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਲਈ ਪੈਸੇ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਪਟੀਸ਼ਨਾਂ ਸਬੰਧੀ ਦਲੀਲਾਂ ਸੁਣੀਆਂ। ਸੁਣਵਾਈ ਦੌਰਾਨ ਚੱਕਰਵਰਤੀ ਦੇ ਵਕੀਲ ਨੇ ਦਿੱਲੀ ਪੁਲੀਸ ਨੂੰ ਆਪਣੇ ਮੁਵੱਕਿਲ ਦੀ ਗ੍ਰਿਫਤਾਰੀ ਦੇ ਆਧਾਰ ‘ਤੇ ਲਿਖਤੀ ਰੂਪ ‘ਚ ਸਪੱਸ਼ਟੀਕਰਨ ਦੇਣ ਲਈ ਵੀ ਕਿਹਾ।

You must be logged in to post a comment Login