ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ, 16 ਅਕਤੂਬਰ- ਇਥੇ ਪੀਜੀਆਈ ਨਹਿਰੂ ਹਸਪਤਾਲ ਦੇ ‘ਸੀ’ ਬਲਾਕ ਵਿੱਚ ਭਿਆਨਕ ਅੱਗ ਲੱਗਣ ਤੋਂ ਹਫ਼ਤੇ ਬਾਅਦ ਅੱਜ ਸਵੇਰੇ ਸੰਸਥਾ ਦੇ ਐਡਵਾਂਸਡ ਆਈ ਸੈਂਟਰ(ਅੱਖਾਂ ਦਾ ਵਿਭਾਗ)ਵਿੱਚ ਅੱਗ ਲੱਗ ਗਈ। ਅੱਗ ਸਵੇਰੇ 9.30 ਵਜੇ ਲੱਗੀ। ਅੱਗ ਐਡਵਾਂਸਡ ਆਈ ਸੈਂਟਰ ਦੇ ਯੂਪੀਐੱਸ ਬੈਟਰੀ ਰੂਮ ਵਿੱਚ ਲੱਗੀ ਤੇ ਤੇਜ਼ੀ ਨਾਲ ਫੈਲ ਗਈ। ਜਿਵੇਂ ਹੀ ਸਵੇਰੇ ਅੱਗ ਲੱਗੀ ਓਪੀਡੀ ਦੇ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਮਾਰਤ ਵਿੱਚ ਦਾਖਲ ਹੋਣ ਵਾਲਿਆਂ ਨੂੰ ਗੇਟ ‘ਤੇ ਰੋਕ ਦਿੱਤਾ ਗਿਆ। ਪੰਜ ਤੋਂ ਛੇ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਯੂਪੀਐੱਸ ਰੂਮ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ।

You must be logged in to post a comment Login