ਨਿਊਯਾਰਕ ’ਚ ਸਿੱਖ ਨੌਜਵਾਨ ਨੂੰ ਕੁੱਟਿਆ ਤੇ ਪੱਗ ਲਾਹੁਣ ਦੀ ਕੋਸ਼ਿਸ਼

ਨਿਊਯਾਰਕ ’ਚ ਸਿੱਖ ਨੌਜਵਾਨ ਨੂੰ ਕੁੱਟਿਆ ਤੇ ਪੱਗ ਲਾਹੁਣ ਦੀ ਕੋਸ਼ਿਸ਼

ਨਿਊਯਾਰਕ, 17 ਅਕਤੂਬਰ- ਨਿਊਯਾਰਕ ਸਿਟੀ ਵਿਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (ਐੱਮਟੀਏ) ਦੀ ਬੱਸ ਵਿਚ ਸਵਾਰ ਵਿਅਕਤੀ ਨੇ ਨਸਲੀ ਹਮਲੇ ਵਿਚ 19 ਸਾਲਾ ਸਿੱਖ ਨੌਜਵਾਨ ਨੂੰ ਕਈ ਵਾਰ ਮੁੱਕੇ ਮਾਰੇ ਤੇ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਏਬੀਸੀ 7 ਨਿਊਜ਼ ਚੈਨਲ ਨੇ ਦੱਸਿਆ ਕਿ ਪੁਲੀਸ ਨੇ ਕਿਹਾ ਕਿ ਦੋਵੇਂ ਵਿਅਕਤੀ ਐਤਵਾਰ ਸਵੇਰੇ 118ਵੀਂ ਸਟਰੀਟ ਅਤੇ ਰਿਚਮੰਡ ਹਿੱਲ ਵਿੱਚ ਲਬਿਰਟੀ ਐਵੇਨਿਊ ਨੇੜੇ ਸ਼ਟਲ ਬੱਸ ਵਿੱਚ ਸਵਾਰ ਸਨ, ਜਦੋਂ ਸ਼ੱਕੀ ਵਿਅਕਤੀ ਪੀੜਤ ਦੇ ਕੋਲ ਪਹੁੰਚਿਆ। ਉਸ ਨੇ ਸਿੱਖ ਨੌਜਵਾਨ ਨੂੰ ਕਿਹਾ,‘ਅਸੀਂ ਇਸ ਦੇਸ਼ ਵਿੱਚ ਇਹ ਨਹੀਂ ਪਹਨਿਦੇ।’ ਸ਼ੱਕੀ ਨੇ ਪੱਗ ਵੱਲ ਇਸ਼ਾਰਾ ਕਰਦੇ ਹੋਏ ਪੀੜਤ ਨੂੰ ਦੱਸਿਆ, ਜਿਸ ਤੋਂ ਬਾਅਦ ਉਸ ਨੇ ਸਿੱਖ ਨੌਜਵਾਨ ਕਈ ਮੁੱਕੇ ਮਾਰੇ ਤੇ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਉਹ ਬੱਸ ਤੋਂ ਉਤਰ ਗਿਆ ਅਤੇ ਫਰਾਰ ਹੋ ਗਿਆ।

You must be logged in to post a comment Login