ਕੈਨੇਡਾ ਦੇ ਡਿਪਲੋਮੈਟਾਂ ਦੀ ਵਾਪਸੀ ਮਾਮਲੇ ’ਤੇ ਬਰਤਾਨੀਆਂ ਨੇ ਭਾਰਤ ਨਾਲ ਅਸਹਿਮਤੀ ਪ੍ਰਗਟਾਈ

ਕੈਨੇਡਾ ਦੇ ਡਿਪਲੋਮੈਟਾਂ ਦੀ ਵਾਪਸੀ ਮਾਮਲੇ ’ਤੇ ਬਰਤਾਨੀਆਂ ਨੇ ਭਾਰਤ ਨਾਲ ਅਸਹਿਮਤੀ ਪ੍ਰਗਟਾਈ

ਲੰਡਨ, 21 ਅਕਤੂਬਰ- ਬਰਤਾਨੀਆ ਸਰਕਾਰ ਨੇ ਭਾਰਤ ਦੇ ਉਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ, ਜਿਸ ਵਿੱਚ ਕੈਨੇਡੀਅਨ ਡਿਪਲੋਮੈਟਾਂ ਨੂੰ ਨਵੀਂ ਦਿੱਲੀ ਛੱਡਣੀ ਪਈ ਹੈ। ਬਰਤਾਨੀਆ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐੱਫਸੀਡੀਓ) ਨੇ ਅੱਜ ਬਿਆਨ ‘ਚ ਕਿਹਾ ਕਿ ਇਸ ਕਦਮ ਨਾਲ ਕੂਟਨੀਤਕ ਸਬੰਧਾਂ ‘ਤੇ ਵੀਏਨਾ ਕਨਵੈਨਸ਼ਨ ਦੇ ਪ੍ਰਭਾਵੀ ਅਮਲ ‘ਤੇ ਅਸਰ ਪਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੇ ਕਿਹਾ ਕਿ ਉਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਹੋਈ ਹੱਤਿਆ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਦੇ ਦਾਅਵਿਆਂ ਕਾਰਨ ਤਣਾਅਪੂਰਨ ਦੁਵੱਲੇ ਸਬੰਧਾਂ ਦੇ ਮੱਦੇਨਜ਼ਰ ਡਿਪਲੋਮੈਟਾਂ ਦੀਆਂ ਰਿਆਇਤਾਂ ਇਕਪਾਸੜ ਤੌਰ ‘ਤੇ ਰੱਦ ਕਰਨ ਵਿਰੁੱਧ ਭਾਰਤ ਦੀ ਚਿਤਾਵਨੀ ਨੂੰ ਮੰਨਦੇ ਹੋਏ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ।

You must be logged in to post a comment Login