ਆਨਲਾਈਨ ਗੇਮਿੰਗ ਕੰਪਨੀਆਂ ਨੂੰ ਇਕ ਲੱਖ ਕਰੋੜ ਰੁਪਏ ਦੇ ਜੀਐੱਸਟੀ ਕਾਰਨ ਦੱਸੋ ਨੋਟਿਸ ਜਾਰੀ

ਆਨਲਾਈਨ ਗੇਮਿੰਗ ਕੰਪਨੀਆਂ ਨੂੰ ਇਕ ਲੱਖ ਕਰੋੜ ਰੁਪਏ ਦੇ ਜੀਐੱਸਟੀ ਕਾਰਨ ਦੱਸੋ ਨੋਟਿਸ ਜਾਰੀ

ਨਵੀਂ ਦਿੱਲੀ, 25 ਅਕਤੂਬਰ- ਜੀਐੱਸਟੀ ਅਧਿਕਾਰੀਆਂ ਨੇ ਟੈਕਸ ਚੋਰੀ ਦੇ ਮਾਮਲਿਆਂ ਵਿੱਚ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਹੁਣ ਤੱਕ ਇੱਕ ਲੱਖ ਕਰੋੜ ਰੁਪਏ ਦੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ 1 ਅਕਤੂਬਰ ਤੋਂ ਬਾਅਦ ਭਾਰਤ ‘ਚ ਰਜਿਸਟਰਡ ਵਿਦੇਸ਼ੀ ਗੇਮਿੰਗ ਕੰਪਨੀਆਂ ਦਾ ਹਾਲੇ ਡਾਟਾ ਉਪਲਬਧ ਨਹੀਂ ਹੈ। ਸਰਕਾਰ ਨੇ ਜੀਐੱਸਟੀ ਕਾਨੂੰਨ ਵਿੱਚ ਸੋਧ ਕਰਕੇ ਵਿਦੇਸ਼ੀ ਆਨਲਾਈਨ ਗੇਮਿੰਗ ਕੰਪਨੀਆਂ ਲਈ 1 ਅਕਤੂਬਰ ਤੋਂ ਭਾਰਤ ਵਿੱਚ ਰਜਿਸਟਰ ਹੋਣਾ ਲਾਜ਼ਮੀ ਕਰ ਦਿੱਤਾ ਹੈ। ਜੀਐੱਸਟੀ ਕੌਂਸਲ ਨੇ ਅਗਸਤ ‘ਚ ਸਪੱਸ਼ਟ ਕੀਤਾ ਸੀ ਕਿ ਆਨਲਾਈਨ ਗੇਮਿੰਗ ਪਲੇਟਫਾਰਮ ‘ਤੇ ਲਗਾਏ ਸੱਟੇ ਦੇ ਪੂਰੇ ਮੁੱਲ ’ਤੇ 28 ਫੀਸਦੀ ਜੀਐੱਸਟ ਲਗਾਇਆ ਜਾਵੇਗਾ।

You must be logged in to post a comment Login