ਦੇਸ਼ ’ਚ ਸੋਨੇ ਦੀ ਤਸਕਰੀ ਵਧੀ: ਅਪਰੈਲ ਤੋਂ ਸਤੰਬਰ ਤੱਕ 2000 ਕਿਲੋ ਸੋਨਾ ਫੜਿਆ

ਦੇਸ਼ ’ਚ ਸੋਨੇ ਦੀ ਤਸਕਰੀ ਵਧੀ: ਅਪਰੈਲ ਤੋਂ ਸਤੰਬਰ ਤੱਕ 2000 ਕਿਲੋ ਸੋਨਾ ਫੜਿਆ

ਨਵੀਂ ਦਿੱਲੀ, 25 ਅਕਤੂਬਰ- ਮਿਆਂਮਾਰ, ਨੇਪਾਲ ਅਤੇ ਬੰਗਲਾਦੇਸ਼ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਭਾਰਤ ਵਿੱਚ ਇਸ ਸਾਲ ਅਪਰੈਲ-ਸਤੰਬਰ ਦੌਰਾਨ ਤਸਕਰੀ ਕੀਤੇ ਸੋਨੇ ਦੀ ਬਰਾਮਦਗੀ  43 ਫੀਸਦੀ ਵਧ ਕੇ 2,000 ਕਿਲੋਗ੍ਰਾਮ ਹੋ ਗਈ ਹੈ। ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਕਿਹਾ ਕਿ ਪਿਛਲੇ ਸਾਲ ਅਪਰੈਲ-ਸਤੰਬਰ ਦੀ ਮਿਆਦ ਵਿੱਚ 1,400 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ, ਜਦੋਂ ਕਿ ਪੂਰੇ ਵਿੱਤੀ ਸਾਲ 2022-23 ਦੌਰਾਨ 3800 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ। ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੇ ਡਿਊਟੀ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਤਸਕਰੀ ਵੱਧ ਗਈ। ਇੱਥੇ ਪੱਤਰਕਾਰਾਂ ਨੂੰ ਉਨ੍ਹਾਂ ਦੱਸਿਆ ਕਿ ਵਿਭਾਗ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਠੋਸ ਉਪਰਾਲੇ ਕਰ ਰਿਹਾ ਹੈ ਭਾਵੇਂ ਇਹ ਜ਼ਮੀਨੀ ਸਰਹੱਦਾਂ ਰਾਹੀਂ ਹੋਵੇ ਜਾਂ ਹਵਾਈ ਅੱਡਿਆਂ ਜਾਂ ਕਿਸੇ ਹੋਰ ਰੂਟਾਂ ਰਾਹੀਂ ਹੋਵੇ

You must be logged in to post a comment Login