ਕ੍ਰਿਕਟ ਵਿਸ਼ਵ ਕੱਪ : ਨੈਦਰਲੈਂਡਸ ਨੇ ਬੰਗਲਾਦੇਸ਼ ਨੂੰ 87 ਦੌੜਾਂ ਨਾਲ ਹਰਾਇਆ

ਕ੍ਰਿਕਟ ਵਿਸ਼ਵ ਕੱਪ : ਨੈਦਰਲੈਂਡਸ ਨੇ ਬੰਗਲਾਦੇਸ਼ ਨੂੰ 87 ਦੌੜਾਂ ਨਾਲ ਹਰਾਇਆ

ਕੋਲਕਾਤਾ, 29 ਅਕਤੂਬਰ- ਨੈਦਰਲੈਂਡਸ ਨੇ ਇੱਥੇ ਸਕੌਟ ਐਡਵਰਡਸ ਦੀ ਕਪਤਾਨੀ ਪਾਰੀ (68 ਦੌੜਾਂ) ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਬੰੰਗਲਦੇਸ਼ ਨੂੰ 87 ਦੌੜਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ’ਚ ਦੂਜੀ ਜਿੱਤ ਦਰਜ ਕੀਤੀ। ਜਿੱਤ ਲਈ 230 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਦੇਸ਼ ਟੀਮ 42.2 ਓਵਰਾਂ ’ਚ 142 ਦੌੜਾਂ ’ਤੇ ਹੀ ਆਊਟ ਹੋ ਗਈ। ਟੀਮ ਵੱਲੋਂ ਸਭ ਤੋਂ ਵੱਧ 35 ਦੌੜਾਂ ਮੇਹਦੀ ਹਸਨ ਮਿਰਾਜ ਨੇ ਬਣਾਈਆਂ। ਨੈਦਰਲੈਂਡਸ ਵੱਲੋਂ ਪੀ.ਵੀ. ਮੀਕੇਰਨ ਨੇ 3 ਤੇ ਬੀ. ਡੀਲੀਡ ਨੇ 2 ਵਿਕਟਾਂ ਲਈਆਂ। ਨੈਦਰਲੈਂਡਸ ਨੇ ਪਹਿਲਾਂ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਇਸ ਜਿੱਤ ਨਾਲ ਡੱਚ ਟੀਮ ਅੰਕ ਸੂਚੀ ’ਚ 7ਵੇਂ ਨੰਬਰ ’ਤੇ ਆ ਗਈ ਹੈ ਜਦਕਿ ਮੌਜੂਦਾ ਚੈਂਪੀਅਨ ਇੰਗਲੈਂਡ ਹੁਣ ਆਖਰੀ ਸਥਾਨ ’ਤੇ ਹੈ।

You must be logged in to post a comment Login