ਕਪਿਲ ਸ਼ਰਮਾ ਨਵੇਂ ਸ਼ੋਅ ਨਾਲ ਨੈੱਟਫਲਿਕਸ ’ਤੇ ਆਏਗਾ ਨਜ਼ਰ

ਕਪਿਲ ਸ਼ਰਮਾ ਨਵੇਂ ਸ਼ੋਅ ਨਾਲ ਨੈੱਟਫਲਿਕਸ ’ਤੇ ਆਏਗਾ ਨਜ਼ਰ

ਮੁੰਬਈ, 14 ਨਵੰਬਰ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਨਵੇਂ ਕਾਮੇਡੀ ਸ਼ੋਅ ਲਈ ਓਟੀਟੀ ਪਲੇਟਫਾਰਮ ਨੈੱਟਫਲਿਕਸ ਨਾਲ ਸਾਂਝੇਦਾਰੀ ਕੀਤੀ ਹੈ। ‘ਓਵਰ ਦਾ ਟਾਪ’ (ਓਟੀਟੀ) ਪਲੇਟਫਾਰਮ ਨੈੱਟਫਲਿਕਸ ਵੱਲੋਂ ਜਾਰੀ ਬਿਆਨ ਅਨੁਸਾਰ, ‘ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਰਾਹੀਂ ਭਾਰਤੀ ਟੈਲੀਵਜਿ਼ਨ ‘ਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਨੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਲੰਮਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਨੇ ਹੁਣ ਨੈੱਟਫਲਿਕਸ ਨਾਲ ਸਾਂਝੇਦਾਰੀ ਕੀਤੀ ਹੈ।’ ਇਸ ਵਿੱਚ ਕਪਿਲ ਦੇ ਨਾਲ ਉਨ੍ਹਾਂ ਦੇ ਸਹਿ ਕਲਾਕਾਰ ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਵੀ ਨਜ਼ਰ ਆਉਣਗੇ। ਸ਼ਰਮਾ ਨੇ ਇਸ ਨਾਲ ਜੁੜੀ ਵੀਡੀਓ ਵੀ ਸ਼ੇਅਰ ਕੀਤੀ ਹੈ।

You must be logged in to post a comment Login