ਮੋਗਾ ’ਚ ਦੋ ਧੜਿਆਂ ਵਿਚਾਲੇ ਗੋਲੀਆਂ ਚੱਲੀਆਂ, ਨੌਜਵਾਨ ਦੀ ਮੌਤ ਤੇ ਦੂਜਾ ਜ਼ਖ਼ਮੀ

ਮੋਗਾ ’ਚ ਦੋ ਧੜਿਆਂ ਵਿਚਾਲੇ ਗੋਲੀਆਂ ਚੱਲੀਆਂ, ਨੌਜਵਾਨ ਦੀ ਮੌਤ ਤੇ ਦੂਜਾ ਜ਼ਖ਼ਮੀ

ਮੋਗਾ, 15 ਨਵੰਬਰ- ਇਥੇ ਲੰਘੀ ਦੇਰ ਰਾਤ ਨੂੰ ਦੋ ਧੜਿਆਂ ਵਿਚਾਲੇ ਦੁਵੱਲੀ ਗੋਲੀਬਾਰੀ ’ਚ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਲੜਾਈ ’ਚ ਕਰੀਬ 15 ਗੋਲੀਆਂ ਚੱਲੀਆਂ। ਪੁਲੀਸ ਨੇ ਰੰਜਿਸ਼ ਕਾਰਨ ਇਹ ਝਗੜਾ ਹੋਣ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ ਦਰਜਨ ਦੇ ਕਰੀਬ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਾਸ ਜਿੰਦਲ ਉਰਫ਼ ਵੀਰੋ (27) ਵਜੋਂ ਹੋਈ ਹੈ। ਸਿਵਲ ਹਸਪਤਾਲ ਵਿਚ ਦਾਖਲ ਵਿਰੋਧੀ ਧੜੇ ਦੇ ਵੀਰ ਸਿੰਘ ਉਰਫ਼ ਮਿੱਠੂ ਨੇ ਕਿਹਾ ਕਿ ਗੈਰਕਾਨੂੰਨੀ ਜੂਆ ਚੱਲ ਰਿਹਾ ਸੀ। ਇਸ ਦੌਰਾਨ ਬਹਿਸਬਾਜ਼ੀ ਮਗਰੋਂ ਗੋਲੀਆਂ ਚੱਲੀਆਂ।

You must be logged in to post a comment Login