ਮਜੀਠੀਆ ਤੋਂ ਬਾਅਦ ਪੰਜਾਬ ਪੁਲੀਸ ਨੇ ਡਰੱਗਜ਼ ਮਾਮਲੇ ’ਚ ਭਾਜਪਾ ਨੇਤਾ ਬੋਨੀ ਅਜਨਾਲਾ ਨੂੰ ਤਲਬ ਕੀਤਾ

ਮਜੀਠੀਆ ਤੋਂ ਬਾਅਦ ਪੰਜਾਬ ਪੁਲੀਸ ਨੇ ਡਰੱਗਜ਼ ਮਾਮਲੇ ’ਚ ਭਾਜਪਾ ਨੇਤਾ ਬੋਨੀ ਅਜਨਾਲਾ ਨੂੰ ਤਲਬ ਕੀਤਾ

ਅੰਮ੍ਰਿਤਸਰ, 12 ਦਸੰਬਰ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸੰਬਰ 2021 ਵਿੱਚ ਦਰਜ ਹੋਏ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਤਲਬ ਕੀਤਾ ਹੈ। ਏਡੀਜੀਪੀ, ਪਟਿਆਲਾ ਰੇਂਜ-ਕਮ-ਇੰਚਾਰਜ ਐੱਸਆਈਟੀ ਨੇ ਪੁਲੀਸ ਕਮਿਸ਼ਨਰ ਨੂੰ ਰਣਜੀਤ ਐਵੀਨਿਊ ਪੁਲੀਸ ਨੂੰ ਨਿਰਦੇਸ਼ ਦੇਣ ਲਈ ਕਿਹਾ ਹੈ ਕਿ ਉਹ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਏਡੀਜੀਪੀ ਪਟਿਆਲਾ ਰੇਂਜ ਦੇ ਸਾਹਮਣੇ ਪੇਸ਼ ਹੋਣ ਲਈ ਸੂਚਿਤ ਕਰਨ। ਮੁਹਾਲੀ ਦੇ ਪੰਜਾਬ ਸਟੇਟ ਕ੍ਰਾਈਮ ਥਾਣੇ ਵਿੱਚ ਐੱਨਡੀਪੀਐੱਸ ਦੀ ਧਾਰਾ 25-27ਏ-29 ਤਹਿਤ ਦਰਜ ਕੀਤੇ ਗਏ ਕੇਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਬੋਨੀ ਅਜਨਾਲਾ ਬਜ਼ੁਰਗ ਅਕਾਲੀ ਆਗੂ ਰਤਨ ਸਿੰਘ ਅਜਨਾਲਾ ਦਾ ਪੁੱਤ ਹੈ ਤੇ ਫਰਵਰੀ 2023 ਵਿੱਚ ਭਾਜਪਾ ਵਿੱਚ ਸ਼ਾਮਲ ਹੋਇਆ ਸੀ। ਸੋਮਵਾਰ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲੀਸ ਨੇ ਐੱਨਡੀਪੀਐੱਸ ਕੇਸ ਵਿੱਚ ਤਲਬ ਕੀਤਾ ਸੀ।

You must be logged in to post a comment Login