ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ 2 ਨੌਜਵਾਨਾਂ ਨੇ ਸਦਨ ’ਚ ਛਾਲ ਮਾਰੀ

ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ 2 ਨੌਜਵਾਨਾਂ ਨੇ ਸਦਨ ’ਚ ਛਾਲ ਮਾਰੀ

ਨਵੀਂ ਦਿੱਲੀ, 13 ਦਸੰਬਰ- ਸੰਸਦੀ ਸੁਰੱਖਿਆ ਵਿੱਚ ਅੱਜ ਉਸ ਵੇਲੇ ਵੱਡੀ ਖਾਮੀ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਨੌਜਵਾਨਾਂ ਨੇ ਦਰਸ਼ਕ ਗੈਲਰੀ ’ਚੋਂ ਸਦਨ ​​ਵਿੱਚ ਛਾਲ ਮਾਰ ਦਿੱਤੀ। ਇਕ ਨੌਜਵਾਨ ਸੰਸਦ ਮੈਂਬਰਾਂ ਦੇ ਬੈਂਚਾਂ ਤੋਂ ਛਾਲਾਂ ਮਾਰਦਾ ਰਿਹਾ। ਬਾਊਂਸਰਾਂ ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਕੁਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ਵਿੱਚ ਛਾਲ ਮਾਰਨ ਵਾਲਿਆਂ ਨੇ ਕੋਈ ਪਦਾਰਥ ਛਿੜਕਿਆ, ਜਿਸ ਕਾਰਨ ਗੈਸ ਫੈਲ ਗਈ।

You must be logged in to post a comment Login