ਈਡੀ ਨੇ ਕੇਜਰੀਵਾਲ ਨੂੰ 5ਵਾਂ ਸੰਮਨ ਭੇਜਿਆ

ਈਡੀ ਨੇ ਕੇਜਰੀਵਾਲ ਨੂੰ 5ਵਾਂ ਸੰਮਨ ਭੇਜਿਆ

ਨਵੀਂ ਦਿੱਲੀ, 31 ਜਨਵਰੀ- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਵਾਂ ਸੰਮਨ ਜਾਰੀ ਕੀਤਾ ਹੈ। ਕੇਜਰੀਵਾਲ ਪਹਿਲਾਂ ਹੀ ਇਨ੍ਹਾਂ ਸੰਮਨ ਨੂੰ ਗੈਰਕਾਨੂੰਨੀ ਤੇ ਗਲਤ ਕਰਾਰ ਦੇ ਚੁੱਕੇ ਹਨ।ਕੇਜਰੀਵਾਲ, ਜੋ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਵੀ ਹਨ, ਨੇ ਸੰਘੀ ਏਜੰਸੀ ਦੁਆਰਾ 18 ਜਨਵਰੀ ਅਤੇ 3 ਜਨਵਰੀ ਅਤੇ 2 ਨਵੰਬਰ ਅਤੇ 21 ਦਸੰਬਰ ਲਈ ਜਾਰੀ ਕੀਤੇ ਗਏ ਚਾਰ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਤਾਜ਼ਾ ਸੰਮਨ 2 ਫਰਵਰੀ ਨੂੰ ਪੇਸ਼ ਹੋਣ ਲਈ ਹਨ।

You must be logged in to post a comment Login