ਪਟਿਆਲਾ, 25 ਅਪ੍ਰੈਲ (ਜੀ. ਕੰਬੋਜ)- ਸ੍ਰੀ ਪੰਕਜ ਗੁਪਤਾ, ਵਾਈਸ ਪ੍ਰੈਜ਼ੀਡੈਂਟ ਪ੍ਰਿੰਗਲ ਹੋਮਵੇਅਰ ਨੇ ਅੱਜ ਪਟਿਆਲਾ ਦੌਰੇ ਦੌਰਾਨ ਵਪਾਰਕ ਭਾਈਵਾਲਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਸ੍ਰੀ ਮਨੀਸ਼ ਜ਼ਿੰਦਲ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਡਿਸਟ੍ਰੀਬਿਊਟਰ ਪੁਆਇੰਟ ਜਿੰਦਲ ਏਜੰਸੀਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਪਤਾ ਨੇ ਦਾਅਵਾ ਕੀਤਾ ਕਿ ਪ੍ਰਿੰਗਲ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਹੈ। ਉਨ੍ਹਾਂ ਕਿਹਾ ਕਿ ਪ੍ਰਿੰਗਲ ਪੰਜਾਬ ਅਤੇ ਖਾਸ ਕਰਕੇ ਪਟਿਆਲਾ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ। ਸ੍ਰੀ ਗੁਪਤਾ ਨੇ ਸਾਂਝਾ ਕੀਤਾ ਕਿ ਇਸ ਸਾਲ ਪ੍ਰਿੰਗਲ ਮਾਈਕ੍ਰੋਵੇਵ, ਗੀਜ਼ਰ, ਹੀਟਿੰਗ ਉਪਕਰਣ ਅਤੇ ਚਿਮਨੀ ਵਰਗੀਆਂ ਸ਼੍ਰੇਣੀਆਂ ਨੂੰ ਲਾਂਚ ਕਰੇਗੀ। ਉਸਨੇ ਇਹ ਵੀ ਕਿਹਾ ਕਿ ਇਹ ਸਾਲ ਪ੍ਰਿੰਗਲ ਡੀਲਰਾਂ ਲਈ ਕੁੱਕਵੇਅਰ ਦਾ ਸਾਲ ਹੋਵੇਗਾ। ਸ੍ਰੀ ਪੰਕਜ ਗੁਪਤਾ ਦੇ ਨਾਲ ਸ੍ਰੀ ਭੁਪਿੰਦਰ ਕੌਂਸਲ, ਆਰ. ਐਮ., ਪ੍ਰਿੰਗਲ ਘਰੇਲੂ ਉਪਕਰਨ ਮੌਜੂਦ ਸਨ। ਇਸ ਮੌਕੇ ਪ੍ਰਿੰਗਲ ਦੇ ਸਥਾਨਕ ਨੁਮਾਇੰਦੇ ਸ੍ਰੀ ਗੁਰਪ੍ਰੀਤ ਵੀ ਹਾਜਰ ਸਨ। ਸ੍ਰੀ ਮਨੀਸ਼ ਜਿੰਦਲ ਨੇ ਪ੍ਰਿੰਗਲ ਉਤਪਾਦਾਂ ਦੀ ਗੁਣਵੱਤਾ ਅਤੇ ਵਿਕਰੀ ਤੋਂ ਬਾਅਦ ਦੀ ਸੇਵਾ ’ਤੇ ਆਪਣੀ ਪੂਰੀ ਤਸੱਲੀ ਪ੍ਰਗਟ ਕੀਤੀ। ਸ੍ਰੀ ਗੁਰਪ੍ਰੀਤ ਸਿੰਘ ਵਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

You must be logged in to post a comment Login