ਸ਼ੈਪੀ ਖੋਖਰ ਅਕਾਲੀ ਦਲ ਯੂਥ ਵਿੰਗ ਡਕਾਲਾ ਸਰਕਲ ਦੇ ਪ੍ਰਧਾਨ ਬਣੇ

ਸ਼ੈਪੀ ਖੋਖਰ ਅਕਾਲੀ ਦਲ ਯੂਥ ਵਿੰਗ ਡਕਾਲਾ ਸਰਕਲ ਦੇ ਪ੍ਰਧਾਨ ਬਣੇ

ਪਟਿਆਲਾ, 7 ਮਈ ( ਗੁਰਪ੍ਰੀਤ ਕੰਬੋਜ)- ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਸੂਲਰ ਦੇ ਮਿਹਨਤੀ ਨੌਜਵਾਨ ਆਗੂ ਸ਼ੈਪੀ ਖੋਖਰ ਨੂੰ ਅਕਾਲੀ ਦਲ ਯੂਥ ਵਿੰਗ ਡਕਾਲਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਪਾਰਟੀ ਲਈ ਮਿਹਨਤ ਕਰ ਰਹੇ ਹਰਇਕ ਨੌਜਵਾਨ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ੈਪੀ ਖੋਖਰ ਅਕਾਲੀ ਦਲ ਲਈ ਪੂਰੀ ਮਿਹਨਤ ਨਾਲ ਕਾਰਜਸ਼ੀਲ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਡਕਾਲਾ ਸਰਕਲ ਦਾ ਯੂਥ ਪ੍ਰਧਾਨ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸ਼ੈਪੀ ਖੋਖਰ ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਸੁਖਬੀਰ ਬਾਦਲ ਅਤੇ ਸੁਰਜੀਤ ਸਿੰਘ ਰੱਖੜਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਪਾਰਟੀ ਵਲੋਂ ਲਗਾਈ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਚਰਨਜੀਤ ਰੱਖੜਾ, ਇੰਦਰਜੀਤ ਰੱਖੜਾ, ਗੋਸ਼ਾ ਢੀਂਡਸਾ, ਵਰਿੰਦਰ ਬਿੰਦੂ ਆਦਿ ਵੀ ਹਾਜ਼ਰ ਸਨ।

ਸੁਰਜੀਤ ਸਿੰਘ ਰੱਖੜਾ ਅਤੇ ਇੰਦਰਜੀਤ ਰੱਖੜਾ ਚੁਣੇ ਗਏ ਵੱਖ-ਵੱਖ ਅਹੁਦੇਦਾਰਾਂ ਨਾਲ।

You must be logged in to post a comment Login