ਦੇਸ਼ ’ਚ 56 ਫ਼ੀਸਦ ਬਿਮਾਰੀਆਂ ਦੀ ਜੜ੍ਹ ਗ਼ੈਰ-ਸਿਹਤਮੰਦ ਭੋਜਨ

ਦੇਸ਼ ’ਚ 56 ਫ਼ੀਸਦ ਬਿਮਾਰੀਆਂ ਦੀ ਜੜ੍ਹ ਗ਼ੈਰ-ਸਿਹਤਮੰਦ ਭੋਜਨ

ਨਵੀਂ ਦਿੱਲੀ, 9 ਮਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕਿਹਾ ਹੈ ਕਿ ਭਾਰਤ ਵਿੱਚ 56.4 ਫ਼ੀਸਦੀ ਬਿਮਾਰੀਆਂ ਦਾ ਕਾਰਨ ਗ਼ੈਰ-ਸਿਹਤਮੰਦ ਖੁਰਾਕ ਹੈ। ਆਈਸੀਐੱਮਆਰ ਨੇ ਜ਼ਰੂਰੀ ਪੌਸ਼ਟਿਕ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਮੋਟਾਪੇ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ 17 ਕਿਸਮਾਂ ਦੇ ਖੁਰਾਕ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣ ਨਾਲ ਦਿਲ ਸਬੰਧੀ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਸ਼ੂਗਰ ਤੋਂ ਵੀ ਬਚਿਆ ਜਾ ਸਕਦਾ ਹੈ। ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾ ਕੇ ਸਮੇਂ ਤੋਂ ਪਹਿਲਾਂ ਮੌਤ ਨੂੰ ਰੋਕਿਆ ਜਾ ਸਕਦਾ ਹੈ। ਸੰਗਠਨ ਨੇ ਘੱਟ ਮਾਤਰਾ ਵਿੱਚ ਤੇਲ ਅਤੇ ਚਰਬੀ ਦੀ ਵਰਤੋਂ ਕਰਨ, ਸਹੀ ਕਸਰਤ ਕਰਨ, ਖੰਡ ਅਤੇ ਜੰਕ ਫੂਡ ਘੱਟ ਖਾਣ ਦੀ ਸਿਫਾਰਸ਼ ਕੀਤੀ ਹੈ। ਮੋਟਾਪੇ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ। 17 ਕਿਸਮਾਂ ਦੀਆਂ ਖੁਰਾਕਾਂ ਸ਼ਾਮਲ ਕੀਤੀਆਂ ਗਈਆਂ ਹਨ। ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸੰਤੁਲਿਤ ਖੁਰਾਕ ਵਿੱਚ ਅਨਾਜ ਅਤੇ ਬਾਜਰੇ ਤੋਂ 45 ਪ੍ਰਤੀਸ਼ਤ ਤੋਂ ਵੱਧ ਕੈਲੋਰੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਇਸ ਵਿੱਚ ਦਾਲਾਂ, ਬੀਜ਼ ਅਤੇ ਮੀਟ ਤੋਂ 15 ਫੀਸਦੀ ਤੱਕ ਕੈਲੋਰੀ ਹੋਣੀ ਚਾਹੀਦੀ ਹੈ। ਬਾਕੀ ਬਚੀ ਕੈਲੋਰੀ ਪ੍ਰਾਪਤ ਕਰਨ ਲਈ ਸੁੱਕੇ ਮੇਵੇ, ਸਬਜ਼ੀਆਂ, ਫਲ ਅਤੇ ਦੁੱਧ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

You must be logged in to post a comment Login