ਯੂਡਬਲਿਊ ਡਬਲਿਊ ਨੇ ਬਜਰੰਗ ਪੂਨੀਆ ਨੂੰ ਮੁਅੱਤਲ ਕੀਤਾ

ਯੂਡਬਲਿਊ ਡਬਲਿਊ ਨੇ ਬਜਰੰਗ ਪੂਨੀਆ ਨੂੰ ਮੁਅੱਤਲ ਕੀਤਾ

ਨਵੀਂ ਦਿੱਲੀ, 9 ਮਈ- ਕੁਸ਼ਤੀ ਦੀ ਕੌਮਾਂਤਰੀ ਗਵਰਨਿੰਗ ਬਾਡੀ ਯੂਡਬਲਿਊਡਬਲਿਊ ਨੇ ਡੋਪ ਟੈਸਟ ਕਰਵਾਉਣ ਤੋਂ ਇਨਕਾਰ ਕਰਨ ‘ਤੇ ਬਜਰੰਗ ਪੂਨੀਆ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦੇ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਦੇ ਫੈਸਲੇ ਤੋਂ ਬਾਅਦ ਉਸ ਨੂੰ ਸਾਲ ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਨਾਡਾ ਦੇ ਫੈਸਲੇ ਤੋਂ ਜਾਣੂ ਹੋਣ ਦੇ ਬਾਵਜੂਦ ਭਾਰਤੀ ਖੇਡ ਅਥਾਰਟੀ (ਸਾਈ) ਨੇ ਬਜਰੰਗ ਦੀ ਵਿਦੇਸ਼ ਵਿੱਚ ਸਿਖਲਾਈ ਲਈ ਲਗਪਗ 9 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ। ਦੇਸ਼ ਦੇ ਸਭ ਤੋਂ ਸਫਲ ਪਹਿਲਵਾਨਾਂ ਵਿੱਚੋਂ ਇੱਕ ਬਜਰੰਗ ਨੂੰ ਨਾਡਾ ਨੇ 23 ਅਪਰੈਲ ਨੂੰ ਮੁਅੱਤਲ ਕਰ ਦਿੱਤਾ ਸੀ। ਉਸ ਨੂੰ ਪਹਿਲਾਂ ਰਿਹਾਇਸ਼ੀ ਨਿਯਮਾਂ ਦੀ ਉਲੰਘਣਾ ਲਈ 18 ਅਪਰੈਲ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਨੇ ਆਪਣੇ ਬਚਾਅ ‘ਚ ਕਿਹਾ ਸੀ ਕਿ ਉਸ ਨੇ ਕਦੇ ਵੀ ਟੈਸਟ ਲਈ ਸੈਂਪਲ ਦੇਣ ਤੋਂ ਇਨਕਾਰ ਨਹੀਂ ਕੀਤਾ।

You must be logged in to post a comment Login