ਭਾਰਤ-ਇਰਾਨ ਚਾਬਹਾਰ ਸਮਝੌਤੇ ਤੋਂ ਅਮਰੀਕਾ ਖਿਝਿਆ, ਪਾਬੰਦੀਆਂ ਲਾਉਣ ਦੀ ‘ਧਮਕੀ ਦਿੱਤੀ

ਭਾਰਤ-ਇਰਾਨ ਚਾਬਹਾਰ ਸਮਝੌਤੇ ਤੋਂ ਅਮਰੀਕਾ ਖਿਝਿਆ, ਪਾਬੰਦੀਆਂ ਲਾਉਣ ਦੀ ‘ਧਮਕੀ ਦਿੱਤੀ

ਵਾਸ਼ਿੰਗਟਨ, 14 ਮਈ- ਅਮਰੀਕਾ ਨੇ ਕਿਹਾ ਹੈ ਕਿ ਇਰਾਨ ਨਾਲ ਵਪਾਰਕ ਸੌਦੇ ਕਰਨ ਵਾਲੇ ਕਿਸੇ ਵੀ ਦੇਸ਼ ‘ਤੇ ਪਾਬੰਦੀਆਂ ਲੱਗਣ ਦਾ ਖਤਰਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਜਾਣਦਾ ਹੈ ਕਿ ਇਰਾਨ ਅਤੇ ਭਾਰਤ ਨੇ ਚਾਬਹਾਰ ਬੰਦਰਗਾਹ ਨਾਲ ਸਬੰਧਤ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਕਿਹਾ,‘ਅਸੀਂ ਰਿਪੋਰਟਾਂ ਤੋਂ ਜਾਣੂ ਹਾਂ ਕਿ ਇਰਾਨ ਅਤੇ ਭਾਰਤ ਨੇ ਚਾਬਹਾਰ ਬੰਦਰਗਾਹ ਨਾਲ ਸਬੰਧਤ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਮੈਂ ਚਾਹਾਂਗਾ ਕਿ ਭਾਰਤ ਸਰਕਾਰ ਚਾਬਹਾਰ ਬੰਦਰਗਾਹ ਅਤੇ ਇਰਾਨ ਨਾਲ ਦੁਵੱਲੇ ਸਬੰਧਾਂ ਦੇ ਸੰਦਰਭ ਵਿੱਚ ਆਪਣੀ ਵਿਦੇਸ਼ ਨੀਤੀ ਦੇ ਉਦੇਸ਼ਾਂ ਬਾਰੇ ਗੱਲ ਕਰੇ।’

You must be logged in to post a comment Login