ਮਥੁਰਾ-ਵ੍ਰਿੰਦਾਵਣ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਦੀ ਬੱਸ ਨੂੰ ਅੱਗ ਲੱਗੀ, 9 ਮੌਤਾਂ

ਮਥੁਰਾ-ਵ੍ਰਿੰਦਾਵਣ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਦੀ ਬੱਸ ਨੂੰ ਅੱਗ ਲੱਗੀ, 9 ਮੌਤਾਂ

ਗੁਰੂਗ੍ਰਾਮ, 18 ਮਈ- ਉੱਤਰ ਪ੍ਰਦੇਸ਼ ਦੇ ਮਥੁਰਾ ਅਤੇ ਵ੍ਰਿੰਦਾਵਨ ਤੋਂ ਤੀਰਥ ਯਾਤਰਾ ਕਰਕੇ ਪਰਤ ਰਹੇ ਪੰਜਾਬ ਤੋਂ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਹਰਿਆਣਾ ਦੇ ਨੂਹ ਨੇੜੇ ਅੱਗ ਲੱਗ ਗਈ। ਅੱਗ ਲੱਗਣ ਕਾਰਨ 9 ਸ਼ਰਧਾਲੂ ਜ਼ਿੰਦਾ ਸੜ ਗੲ ਤੇ 15 ਜ਼ਖਮੀ ਹੋ ਗਏ। ਇਹ ਹਾਦਸਾ ਹਰਿਆਣਾ ਦੇ ਨੂਹ ਨੇੜੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ ‘ਤੇ ਸ਼ੁੱਕਰਵਾਰ ਦੇਰ ਰਾਤ ਹੋਇਆ। ਜ਼ਖਮੀਆਂ ਨੂੰ ਨੂਹ ਮੈਡੀਕਲ ਕਾਲਜ ਲਿਆਂਦਾ ਗਿਆ ਹੈ। ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 60 ਤੋਂ ਵੱਧ ਲੋਕ ਸਵਾਰ ਸਨ। ਸਾਰੇ ਪੰਜਾਬ ਦੇ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਵਸਨੀਕ ਸਨ ਤੇ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਸਨ। ਸਥਾਨਕ ਲੋਕਾਂ ਨੇ ਬੱਸ ਨੂੰ ਅੱਗ ਲੱਗੀ ਦੇਖ ਕੇ ਗੱਡੀ ਦਾ ਪਿੱਛਾ ਕੀਤਾ ਅਤੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ।

You must be logged in to post a comment Login