ਸ਼ੰਭੂ (ਪਟਿਆਲਾ), 22 ਮਈ- ਭਲਕੇ ਅੰਦੋਲਨ ਦੇ 100ਵੇਂ ਦਿਨ ਨੂੰ ਮਨਾਉਣ ਲਈ ਪੰਜਾਬ, ਹਰਿਆਣਾ, ਹਿਮਾਚਲ, ਪੱਛਮੀ ਯੂਪੀ, ਉੱਤਰਾਖੰਡ ਅਤੇ ਰਾਜਸਥਾਨ ਦੇ ਹਜ਼ਾਰਾਂ ਕਿਸਾਨਾਂ ਨੇ ਸ਼ੰਭੂ ਸਰਹੱਦ ‘ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। 100 ਦਿਨਾਂ ਦੇ ਧਰਨੇ ਦੌਰਾਨ ‘ਸ਼ਹੀਦ’ 22 ਕਿਸਾਨਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿਚ 22 ਸਾਲਾ ਸ਼ੁਭਕਰਨ ਸਿੰਘ ਵੀ ਸ਼ਾਮਲ ਹੈ। ਉਸ ਦੀ ਤਸਵੀਰ ਸ਼ੰਭੂ ਸਰਹੱਦ ‘ਤੇ ਖੜ੍ਹੇ ਕਈ ਟੈਂਟਾਂ, ਪੰਡਾਲਾਂ ਅਤੇ ਟਰੈਕਟਰ-ਟਰਾਲੀਆਂ ਵਿਚ ਟੰਗੀ ਗਈ ਹੈ। ਕਿਸਾਨ ਸਵੇਰ ਤੋਂ ਹੀ ਧਰਨੇ ਵਾਲੀ ਥਾਂ ‘ਤੇ ਆਉਣੇ ਸ਼ੁਰੂ ਹੋ ਗਏ ਹਨ। ਤਰਪਾਲਾਂ, ਪੱਖਿਆਂ ਅਤੇ ਫਰਿੱਜਾਂ ਵਾਲੇ ਟਰੈਕਟਰ ਟਰਾਲੀਆਂ ਨੂੰ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਾਲਾਂਕਿ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਅਤੇ ਮੌਸਮ ਵਿਭਾਗ ਨੇ ਭਿਆਨਕ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਕਿਸਾਨ ਨੇਤਾਵਾਂ ਨੂੰ 40000 ਕਿਸਾਨਾਂ ਦੇ ਇਕੱਠ ਦੀ ਉਮੀਦ ਹੈ। ਪੰਜਾਬ ਪੁਲੀਸ ਨੇ ਵੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਾਕੇ ਲਗਾਏ ਹਨ।
ਕਿਸਾਨ ਨੇਤਾ ਅਮਰਜੀਤ ਸਿੰਘ ਮੋਹਰੀ ਤੇ ਅਸ਼ੋਕ ਬੁਲਾਰਾ ਦੇ ਕਿਹਾ, ‘ਅਸੀਂ ਐੱਮਐੱਸਪੀ ਦੀ ਕਾਨੂੰਨੀ ਸਥਿਤੀ ਚਾਹੁੰਦੇ ਹਾਂ ਅਤੇ ਡਾ. ਸਵਾਮੀਨਾਥਨ ਦੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇ। ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਆਫੀ, 10,000 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ, ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਅਤੇ ਸਰਕਾਰੀ ਖਰਚੇ ‘ਤੇ ਫਸਲ ਬੀਮਾ ਯੋਜਨਾ ਪ੍ਰਮੁੱਖ ਮੰਗਾਂ ਹਨ।
You must be logged in to post a comment Login