ਬਠਿੰਡੇ ਦੇ ਡੀ. ਸੀ. ਨੇ ਡੀਸੀ ਨੂੰ ਅਲਾਟ ਕੀਤਾ ਟੈਲੀਫੋਨ

ਬਠਿੰਡੇ ਦੇ ਡੀ. ਸੀ. ਨੇ ਡੀਸੀ ਨੂੰ ਅਲਾਟ ਕੀਤਾ ਟੈਲੀਫੋਨ
ਬਠਿੰਡਾ, 25 ਮਈ ( ਰਾਮ ਸਿੰਘ ਕਲਿਆਣ)- ਨੌਜਵਾਨ ਵਰਗ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਅਕਸਰ ਹੀ ਫਾਰਮ ਭਰਦੇ ਹਨ ਪਰ ਨੌਜਵਾਨ ਵਰਗ ਸਿਆਸੀ ਚੋਣਾ ਨੂੰ ਵੱਡੇ ਲੋਕਾਂ ਦੀ ਖੇਡ ਸਮਝਕੇ ਦਿਲਚਸਪੀ ਨਹੀ ਲੈਦੇ ਅਤੇ ਨਾ ਚੋਣਾਂ ਵਿੱਚ ਫਾਰਮ ਭਰਦੇ ਹਨ। ਪਰ ਬਠਿੰਡੇ ਦੇ 26 ਸਾਲਾ ਨੌਜਵਾਨ ਅਮਨਦੀਪ ਸਿੰਘ ਉਰਫ ਡੀਸੀ ਨੇ ਮੌਜੂਦਾ ਲੋਕ ਸਭਾ ਚੋਣਾ ਵਿੱਚ ਬਠਿੰਡਾ ਤੋਂ ਆਜਾਦ ਉਮੀਦਵਾਰ ਤੌਰ ਫਾਰਮ ਭਰੇ ਹਨ ਅਤੇ ਫਾਰਮ ਸਹੀ ਪਾਏ ਜਾਣ ਉਪਰੰਤ ਚ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਚੋਣ ਅਧਿਕਾਰੀਆ ਵੱਲੋ ਅਮਨਦੀਪ ਸਿੰਘ ਡੀਸੀ ਨੂੰ ਚੋਣ ਨਿਸ਼ਾਨ ਟੈਲੀਫੋਨ ਅਲਾਟ ਕੀਤਾ ਗਿਆ ਹੈ । ਹੁਣ ਅਮਨਦੀਪ ਸਿੰਘ ਡੀਸੀ ਨੇ ਘਰ-ਘਰ ਪੰਪਲੈਟ ਵੰਡਕੇ ਚੋਣ ਪ੍ਰਚਾਰ ਅਰੰਭ ਕਰ ਦਿੱਤਾ ਹੈ । ਜਿੱਲਾ ਪੁਲਿਸ ਬਠਿੰਡਾ ਵੱਲੋ ਅਮਨਦੀਪ ਸਿੰਘ ਨੂੰ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਹੈ ।  ਅਮਨਦੀਪ ਸਿੰਘ ਡੀਸੀ ਨੇ ਦੱਸਿਆ ਕਿ ਉਸਨੇ ਇਸਤੋਂ ਪਹਿਲਾ ਵੀ ਬਠਿੰਡਾ ਨਗਰ ਨਿਗਮ ਦੀਆ ਚੋਣਾ ਵਿੱਚ ਵਾਰਡ ਨੰਬਰ 48 ਤੋ ਐਮ ਸੀ ਦੀ ਚੋਣ ਲੜੀ ਸੀ ਅਤੇ ਉਸ ਸਮੇ ਵੀ ਉਸਨੇ ਚੋਣ ਨਿਸ਼ਾਨ ਟੈਲੀਫੋਨ ਹੀ ਲਿਆ ਸੀ । ਹੁਣ ਦੇਖਣਾ ਇਹ ਹੈ ਕਿ ਬਠਿਡੇ ਦੇ ਡੀਸੀ ਦੇ ਚੋਣ ਨਿਸ਼ਾਨ ਟੈਲੀਫੋਨ ਉਤੇ ਕਿੰਨੇ ਕੁ ਵੋਟਰ ਘੰਟੀਆਂ ਮਾਰਦੇ ਹਨ । ਫੋਟੋ ਕੈਪਸਨ- ਵੋਟਰਾਂ ਨੂੰ ਪੰਪਲੈਟ ਵੰਡਕੇ ਚੋਣ ਪ੍ਰਚਾਰ ਕਰਨ ਸਮੇ ਅਮਨਦੀਪ ਸਿੰਘ ਡੀਸੀ।

You must be logged in to post a comment Login