ਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨ

ਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨ

ਨਵੀਂ ਦਿੱਲੀ (ਭਾਸ਼ਾ): ਭਾਰਤ ਨੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ 10 ਲੱਖ ਅਮਰੀਕੀ ਡਾਲਰ ਦੀ ਫੌਰੀ ਵਿੱਤੀ ਸਹਾਇਤਾ ਦਾ ਮੰਗਲਵਾਰ ਨੂੰ ਐਲਾਨ ਕੀਤਾ। 24 ਮਈ ਨੂੰ ਟਾਪੂ ਦੇਸ਼ ਦੇ ਏਂਗਾ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕ ਮਲਬੇ ਹੇਠ ਦੱਬੇ ਗਏ ਅਤੇ ਵੱਡੇ ਪੱਧਰ ‘ਤੇ ਤਬਾਹੀ ਹੋਈ। ਪਾਪੂਆ ਨਿਊ ਗਿਨੀ ਤੋਂ ਮੀਡੀਆ ਰਿਪੋਰਟਾਂ ਮੁਤਾਬਕ ਜ਼ਮੀਨ ਖਿਸਕਣ ਕਾਰਨ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਇਸ ਔਖੀ ਘੜੀ ਵਿਚ ਪਾਪੂਆ ਨਿਊ ਗਿਨੀ ਦੇ ਲੋਕਾਂ ਨਾਲ ਇੱਕਮੁੱਠ ਹੈ। ਜੈਸ਼ੰਕਰ ਨੇ ‘ਐਕਸ’ ‘ਤੇ ਕਿਹਾ, “ਮੈਂ ਪਾਪੂਆ ਨਿਊ ਗਿਨੀ ‘ਚ ਹਾਲ ਹੀ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਕਿਹਾ, “ਅਸੀਂ ਉੱਥੇ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਖੜ੍ਹੇ ਹਾਂ।” ਭਾਰਤ ਇਸ ਔਖੇ ਸਮੇਂ ਵਿਚ ਆਪਣੇ ਦੋਸਤਾਂ ਨਾਲ ਇੱਕਮੁੱਠ ਹੈ।” ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ 2018 ਦੇ ਭੂਚਾਲ ਅਤੇ 2019 ਅਤੇ 2023 ਦੇ ਜਵਾਲਾਮੁਖੀ ਫਟਣ ਦੌਰਾਨ ਪਾਪੂਆ ਨਿਊ ਗਿਨੀ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਲਈ ਵਚਨਬੱਧ ਹੈ ਅਤੇ ਇਕ ਜ਼ਿੰਮੇਵਾਰ ਦੇਸ਼ ਬਣਿਆ ਰਹੇਗਾ।

You must be logged in to post a comment Login