ਪਾਕਿਸਤਾਨ: ਸੂਬਾ ਪੰਜਾਬ ਦੀ ਵਿਧਾਨ ਸਭਾ ’ਚ ਮੈਂਬਰ ਹੁਣ ਬੋਲ ਸਕਣਗੇ ਪੰਜਾਬੀ

ਪਾਕਿਸਤਾਨ: ਸੂਬਾ ਪੰਜਾਬ ਦੀ ਵਿਧਾਨ ਸਭਾ ’ਚ ਮੈਂਬਰ ਹੁਣ ਬੋਲ ਸਕਣਗੇ ਪੰਜਾਬੀ

ਇਸਲਾਮਾਬਾਦ, 7 ਜੂਨ- ਪਾਕਿਸਤਾਨ ਦੀ ਪੰਜਾਬ ਅਸੈਂਬਲੀ ਦੇ ਮੈਂਬਰ ਹੁਣ ਸਦਨ ਵਿੱਚ ਅੰਗਰੇਜ਼ੀ ਅਤੇ ਉਰਦੂ ਤੋਂ ਇਲਾਵਾ ਪੰਜਾਬੀ ਸਮੇਤ ਘੱਟੋ-ਘੱਟ ਚਾਰ ਸਥਾਨਕ ਭਾਸ਼ਾਵਾਂ ਵਿੱਚ ਬੋਲ ਸਕਣਗੇ। ਇਸ ਸਬੰਧੀ ਸੋਧ ਕੀਤੀ ਗਈ ਹੈ। ਪੰਜਾਬ ਅਸੈਂਬਲੀ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਦੀ ਅਗਵਾਈ ਵਾਲੀ ਸਦਨ ਦੀ ਵਿਸ਼ੇਸ਼ ਕਮੇਟੀ ਨੇ ਉਨ੍ਹਾਂ ਸੋਧਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਮੈਂਬਰ ਸਦਨ ਨੂੰ ਅੰਗਰੇਜ਼ੀ ਅਤੇ ਉਰਦੂ ਦੇ ਨਾਲ-ਨਾਲ ਪੰਜਾਬੀ, ਸਰਾਇਕੀ, ਪੋਠੋਹਾਰੀ ਅਤੇ ਮੇਵਾਤੀ ਵਿੱਚ ਸੰਬੋਧਨ ਕਰ ਸਕਣਗੇ।ਇਸ ਤੋਂ ਪਹਿਲਾਂ ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਕਿਸੇ ਹੋਰ ਭਾਸ਼ਾ ’ਚ ਬੋਲਣ ਲਈ ਸਪੀਕਰ ਦੀ ਆਗਿਆ ਲੈਣੀ ਪੈਂਦੀ ਸੀ।

You must be logged in to post a comment Login