ਮੋਦੀ ਸਰਬਸੰਮਤੀ ਨਾਲ ਐੱਨਡੀਏ ਸੰਸਦੀ ਦਲ ਦੇ ਨੇਤਾ ਚੁਣੇ, ਸਹੁੰ ਚੁੱਕ ਸਮਾਗਮ 9 ਨੂੰ

ਮੋਦੀ ਸਰਬਸੰਮਤੀ ਨਾਲ ਐੱਨਡੀਏ ਸੰਸਦੀ ਦਲ ਦੇ ਨੇਤਾ ਚੁਣੇ, ਸਹੁੰ ਚੁੱਕ ਸਮਾਗਮ 9 ਨੂੰ

ਨਵੀਂ ਦਿੱਲੀ, 7 ਜੂਨ- ਅੱਜ ਇਥੇ ਐੱਨਡੀਏ ਦੇ ਸੰਸਦ ਮੈਂਬਰਾਂ ਦੀ ਸੰਸਦ ਭਵਨ ਕੰਪਲੈਕਸ ’ਚ ਹੋਈ ਮੀਟਿੰਗ ਦੌਰਾਨ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਐੱਨਡੀਏ ਸੰਸਦੀ ਦਲ ਦਾ ਨੇਤਾ ਚੁਣਨ ਦਾ ਪ੍ਰਸਤਾਵ ਪਾਸ ਕਰ ਦਿੱਤਾ। ਇਸ ਬਾਅਦ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਮੋਦੀ ਨੂੰ ਆਪਣਾ ਆਗੂ ਚੁਣਨ ਲਈ ਅੱਜ ਸੰਸਦ ਕੰਪਲੈਕਸ ’ਚ ਮੀਟਿੰਗ ਕੀਤੀ। ਭਾਜਪਾ ਨੇਤਾ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਸ੍ਰੀ ਮੋਦੀ ਦਾ ਨਾਂ ਐੱਨਡੀਏ ਤੇ ਭਾਜਪਾ ਨੇਤਾ ਵਜੋਂ ਪੇਸ਼ ਕੀਤਾ, ਜਿਸ ਦੀ ਪੁਸ਼ਟੀ ਅਮਿਤ ਸ਼ਾਹ ਨੇ ਕੀਤੀ।ਨਿਤਿਨ ਗਡਕਰੀ ਅਤੇ ਐੱਨਡੀਏ ਦੇ ਹੋਰ ਨੇਤਾਵਾਂ ਨੇ ਸ੍ਰੀ ਮੋਦੀ ਨੂੰ ਲੋਕ ਸਭਾ ਵਿੱਚ ਭਾਜਪਾ ਦਾ ਨੇਤਾ, ਭਾਜਪਾ ਸੰਸਦੀ ਦਲ ਅਤੇ ਐੱਨਡੀਏ ਸੰਸਦੀ ਦਲ ਦਾ ਨੇਤਾ ਬਣਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਨੇਤਾ ਚੁਣੇ ਜਾਣ ਨਾਲ ਸ੍ਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ।

You must be logged in to post a comment Login