ਟੀ-20 ਵਿਸ਼ਵ ਕੱਪ: ਅਫ਼ਗ਼ਾਨਿਸਤਾਨ ਨੇ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ

ਟੀ-20 ਵਿਸ਼ਵ ਕੱਪ: ਅਫ਼ਗ਼ਾਨਿਸਤਾਨ ਨੇ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ

ਜਾਰਜਟਾਊਨ, 8 ਜੂਨ- ਕਪਤਾਨ ਰਾਸ਼ਿਦ ਖ਼ਾਨ ਅਤੇ ਫਜ਼ਲਹਕ ਫ਼ਾਰੂਕੀ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਦੀ ਹਮਲਾਵਰ ਬੱਲੇਬਾਜ਼ੀ ਸਦਕਾ ਅਫ਼ਗ਼ਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਸੀ ਦੇ ਮੈਚ ਵਿਚ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਕੇ ਸੁਪਰ ਅੱਠ ਗੇੜ ਵਿਚ ਦਾਖਲ ਹੋਣ ਦਾ ਦਾਅਵਾ ਮਜ਼ਬੂਤ ​​ਕਰ ਲਿਆ ਹੈ। ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ 15.2 ਓਵਰਾਂ ਵਿੱਚ 75 ਦੌੜਾਂ ਬਣਾ ਕੇ ਆਊਟ ਹੋ ਗਈ, ਜੋ ਟੀ-20 ਕ੍ਰਿਕਟ ਵਿੱਚ ਉਸ ਦਾ ਚੌਥਾ ਸਭ ਤੋਂ ਘੱਟ ਸਕੋਰ ਹੈ। ਫਾਰੂਕੀ ਅਤੇ ਰਾਸ਼ਿਦ ਦੋਵਾਂ ਨੇ 17-17 ਦੌੜਾਂ ਦੇ ਕੇ 4-4 ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਅਫ਼ਗ਼ਾਨਿਸਤਾਨ ਨੇ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਿਚਾਲੇ ਪਹਿਲੀ ਵਿਕਟ ਲਈ 103 ਦੌੜਾਂ ਦੀ ਭਾਈਵਾਲੀ ਦੇ ਦਮ ’ਤੇ ਛੇ ਵਿਕਟਾਂ ‘ਤੇ 159 ਦੌੜਾਂ ਬਣਾਈਆਂ।

You must be logged in to post a comment Login