ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਪੁੱਜਣਗੇ ਭਾਰਤ ਦੇ 7 ਗੁਆਂਢੀ ਮੁਲਕਾਂ ਦੇ ਨੇਤਾ

ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਪੁੱਜਣਗੇ ਭਾਰਤ ਦੇ 7 ਗੁਆਂਢੀ ਮੁਲਕਾਂ ਦੇ ਨੇਤਾ

ਨਵੀਂ ਦਿੱਲੀ, 8 ਜੂਨ- ਪਾਕਿਸਤਾਨ ਨੂੰ ਛੱਡ ਕੇ ਗੁਆਂਢੀ ਦੇਸ਼ਾਂ ਦੇ ਸੱਤ ਨੇਤਾ ਐਤਵਾਰ ਸ਼ਾਮ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਪੁੱਜ ਚੁੱਕੀ ਹੈ ਤੇ ਸੇਸ਼ੈਲਸ ਦੇ ਨੇਤਾ ਵੀ ਅੱਜ ਪੁੱਜ ਜਾਣਗੇ, ਜਦਕਿ ਭੂਟਾਨ, ਨੇਪਾਲ, ਮਾਰੀਸ਼ਸ, ਨੇਪਾਲ ਅਤੇ ਸ੍ਰੀਲੰਕਾ ਦੇ ਨੇਤਾ ਐਤਵਾਰ ਨੂੰ ਆਉਣਗੇ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸੱਦਾ ਨਹੀਂ ਭੇਜਿਆ ਗਿਆ ਅਤੇ ਜੇ ਇਹ ਭੇਜਿਆ ਵੀ ਗਿਆ ਹੁੰਦਾ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੀ ਚੀਨ ਯਾਤਰਾ ਦੇ ਮੱਦੇਨਜ਼ਰ ਨਾ ਆਉਂਦੇ।

You must be logged in to post a comment Login