ਟੀ-20 ਵਿਸ਼ਵ ਕੱਪ: ਕਮਿੰਸ ਦੀ ਹੈਟ੍ਰਿਕ ਸਦਕਾ ਆਸਟਰੇਲੀਆ ਜੇਤੂ

ਟੀ-20 ਵਿਸ਼ਵ ਕੱਪ: ਕਮਿੰਸ ਦੀ ਹੈਟ੍ਰਿਕ ਸਦਕਾ ਆਸਟਰੇਲੀਆ ਜੇਤੂ

ਨੌਰਥ ਸਾਊਂਡ (ਐਂਟੀਗੁਆ ਐਂਡ ਬਰਬੂਡਾ), 22 ਜੂਨ- ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਹੈਟ੍ਰਿਕ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਤੇਜ਼-ਤਰਾਰ ਨਾਬਾਦ ਨੀਮ ਸੈਂਕੜੇ ਸਦਕਾ ਆਸਟਰੇਲੀਆ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਵਿੱਚ ਸੁਪਰ-8 ਗੇੜ ਦੇ ਇੱਕ ਮੈਚ ਦੌਰਾਨ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਮੀਂਹ ਤੋਂ ਪ੍ਰਭਾਵਿਤ ਇਸ ਮੈਚ ਵਿੱਚ ਆਸਟਰੇਲੀਆ ਨੂੰ ਡਕਵਰਥ ਲੂੁਈਸ ਪ੍ਰਣਾਲੀ ਤਹਿਤ ਜੇਤੂ ਕਰਾਰ ਦਿੱਤਾ ਗਿਆ। ਬੰਗਲਾਦੇਸ਼ ਵੱਲੋਂ ਜਿੱਤ ਲਈ ਮਿਲੇ 141 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਾਰਨਰ ਦੀਆਂ 53 ਦੌੜਾਂ ਅਤੇ ਟਰੈਵਿਸ ਹੈੱਡ ਦੀਆਂ 31 ਦੌੜਾਂ ਸਦਕਾ 11.2 ਓਵਰਾਂ ’ਚ ਦੋ ਵਿਕਟਾਂ ਗੁਆ ਕੇ 100 ਦੌੜਾਂ ਬਣਾ ਲਈਆਂ ਸਨ ਕਿ ਮੀਂਹ ਕਾਰਨ ਖੇਡ ਰੋਕ ਦਿੱਤੀ ਗਈ। ਖੇਡ ਦੁਬਾਰਾ ਸ਼ੁਰੂ ਨਾ ਹੋਣ ਕਾਰਨ ਰਨ ਔਸਤ ਦੇ ਆਧਾਰ ’ਤੇ ਆਸਟਰੇਲੀਆ ਨੂੰ 28 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਬੰਗਲਾਦੇਸ਼ ਵੱਲੋਂ ਦੋਵੇਂ ਵਿਕਟਾਂ ਰਿਸ਼ਾਦ ਹੁਸੈਨ ਨੇ ਹਾਸਲ ਕੀਤੀਆਂ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਨਜਮੁਲ ਹੁਸੈਨ ਸ਼ਾਂਟੋ ਦੀਆਂ 41 ਦੌੜਾਂ ਅਤੇ ਤੋਹੀਦ ਹਿਰਦੌਏ ਦੀਆਂ 40 ਦੌੜਾਂ ਸਦਕਾ 20 ਓਵਰਾਂ ’ਚ ਅੱਠ ਵਿਕਟਾਂ ’ਤੇ 140 ਦੌੜਾਂ ਬਣਾਈਆਂ ਸਨ। ਆਸਟਰੇਲੀਆ ਵੱਲੋਂ ਪੈਟ ਕਮਿੰਸ ਨੇ ਹੈਟ੍ਰਿਕ ਬਣਾਉਂਦਿਆਂ 4 ਓਵਰਾਂ ’ਚ 29 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਸੁਪਰ ਅੱਠ ਗੇੜ ’ਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੈਚ ਅੱਜ

ਨੌਰਥ ਸਾਊਂਡ : ਭਾਰਤੀ ਟੀਮ ਟੀ-20 ਸੁਪਰ ਅੱਠ ਗੇੜ ਦੇ ਮੈਚ ’ਚ ਸ਼ਨਿਚਰਵਾਰ ਨੂੰ ਬੰਗਲਾਦੇਸ਼ ਨਾਲ ਖੇਡੇਗੀ। ਦੋਵੇਂ ਟੀਮਾਂ ਦਾ ਇੱਕ ਦੂਜੇ ਖ਼ਿਲਾਫ਼ ਰਿਕਾਰਡ ਭਾਰਤ ਦਾ ਪੱਲੜਾ ਭਾਰੀ ਹੈ ਪਰ ਬੰਗਲਾਦੇਸ਼ ਉਲਟਫੇਰ ਕਰਨ ’ਚ ਮਾਹਿਰ ਹੈ। ਭਾਰਤ ਨੇ ਸੁਪਰ ਅੱਠ ਗੇੜ ਦੇ ਆਪਣੇ ਪਹਿਲੇ ਮੈਚ ’ਚ ਵੀਰਵਾਰ ਨੂੰ ਅਫਗਾਨਿਸਤਾਨ ਨੂੰ 28 ਦੌੜਾਂ ਨਾਲ ਹਰਾਇਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਸ਼ਿਵਮ ਦੂਬੇ ਦਾ ਪ੍ਰਦਰਸ਼ਨ ਵਧੀਆ ਨਾ ਹੋਣ ਕਾਰਨ ਸੰਜੂ ਸੈਮਸਨ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ।

You must be logged in to post a comment Login