ਸੁਪਰੀਮ ਕੋਰਟ ਵੱਲੋਂ ਓਐਮਆਰ ਸ਼ੀਟਾਂ ਬਾਰੇ ਐੱਨਟੀਏ ਨੂੰ ਨੋਟਿਸ

ਸੁਪਰੀਮ ਕੋਰਟ ਵੱਲੋਂ ਓਐਮਆਰ ਸ਼ੀਟਾਂ ਬਾਰੇ ਐੱਨਟੀਏ ਨੂੰ ਨੋਟਿਸ

ਨਵੀਂ ਦਿੱਲੀ, 27 ਜੂਨ- ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਤੋਂ ਪੁੱਛਿਆ ਹੈ ਕਿ ਕੀ ਨੀਟ-ਯੂਜੀ 2024 ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਓਐਮਆਰ ਸ਼ੀਟਾਂ ਬਾਰੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਕੋਈ ਸਮਾਂ ਸੀਮਾ ਹੈ। ਜਸਟਿਸ ਮਨੋਜ ਮਿਸ਼ਰਾ ਅਤੇ ਐਸਵੀਐਨ ਭੱਟੀ ਦੇ ਬੈਂਚ ਨੇ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਅਤੇ ਕੁਝ ਨੀਟ ਉਮੀਦਵਾਰਾਂ ਵੱਲੋਂ ਹਾਲ ਹੀ ਵਿਚ ਦਾਇਰ ਪਟੀਸ਼ਨ ’ਤੇ ਐਨਟੀਏ ਨੂੰ ਨੋਟਿਸ ਜਾਰੀ ਕੀਤਾ। ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਪੈਂਡਿੰਗ ਮਾਮਲਿਆਂ ਨਾਲ ਨੱਥੀ ਕਰਦਿਆਂ ਸੁਣਵਾਈ ਲਈ 8 ਜੁਲਾਈ ਨੂੰ ਸੂਚੀਬੱਧ ਕਰ ਦਿੱਤਾ ਹੈ। ਕੋਚਿੰਗ ਇੰਸਟੀਚਿਊਟ ਅਤੇ ਉਮੀਦਵਾਰਾਂ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਰ ਬਸੰਤ ਨੇ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਕੁਝ ਵਿਦਿਆਰਥੀਆਂ ਨੂੰ ਓਐਮਆਰ ਸ਼ੀਟਾਂ ਨਹੀਂ ਮਿਲੀਆਂ। ਦੂਜੇ ਪਾਸੇ ਐਨਟੀਏ ਲਈ ਪੇਸ਼ ਹੋਏ ਵਕੀਲ ਨੇ ਕਿਹਾ ਕਿ ਓਐਮਆਰ ਸ਼ੀਟਾਂ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ ਅਤੇ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ।

You must be logged in to post a comment Login