ਬਰੈਂਪਟਨ ਵਿੱਚ ਲਾਪਤਾ ਹੋਏ 22 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਬਰੈਂਪਟਨ ਵਿੱਚ ਲਾਪਤਾ ਹੋਏ 22 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਗੁਰੂਸਰ ਸੁਧਾਰ, 27 ਜੂਨ- ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਜੋ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪਿਛਲੇ ਇਕ ਹਫ਼ਤੇ ਤੋਂ ਭੇਤਭਰੇ ਹਾਲਾਤ ਵਿੱਚ ਲਾਪਤਾ ਸੀ। ਉਸ ਦੀ ਨਿਆਗਰਾ ਫ਼ਾਲ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਮਿਲੀਆਂ ਹਨ ਜਿਸ ਦੀ ਕੈਨੇਡੀਅਨ ਪੁਲੀਸ ਵੱਲੋਂ ਪੁਸ਼ਟੀ ਕੀਤੀ ਗਈ ਹੈ। ਕੈਨੇਡਾ ਪੁਲੀਸ ਦੇ ਅਧਿਕਾਰੀ ਡਸਟਿਨ ਬਲਾਸਿਨ ਅਨੁਸਾਰ ਨਿਆਗਰਾ ਫ਼ਾਲ ਵਿੱਚੋਂ ਕਈ ਲਾਸ਼ਾਂ ਮਿਲੀਆਂ ਹਨ, ਇਨ੍ਹਾਂ ਦੀ ਪਹਿਚਾਣ ਕਰਨ ਲਈ ਡੀਐਨਏ ਕਰਵਾਇਆ ਜਾਵੇਗਾ। ਪਿੰਡ ਅੱਬੂਵਾਲ ਦੇ ਕਿਸਾਨ ਜੋਰਾ ਸਿੰਘ ਦਾ ਪੁੱਤਰ ਕਰੀਬ 10 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ।

You must be logged in to post a comment Login