ਡਰ ਤੇ ਨਫ਼ਰਤ ਫੈਲਾਉਣਾ ਹਿੰਦੁਤਵ ਨਹੀਂ: ਰਾਹੁਲ ਗਾਂਧੀ

ਡਰ ਤੇ ਨਫ਼ਰਤ ਫੈਲਾਉਣਾ ਹਿੰਦੁਤਵ ਨਹੀਂ: ਰਾਹੁਲ ਗਾਂਧੀ

ਨਵੀਂ ਦਿੱਲੀ, 1 ਜੁਲਾਈ- ਲੋਕ ਸਭਾ ਵਿੱਚ ਅੱਜ ਤਿੱਖਾ ਭਾਸ਼ਣ ਦਿੰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਾਬਜ਼ ਧਿਰ ਭਾਜਪ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਡਰ, ਨਫ਼ਰਤ ਤੇ ਝੂਠ ਫੈਲਾਉਣਾ ਹਿੰਦੁਤਵ ਨਹੀਂ ਹੈ। ਲੋਕ ਸਭਾ ਵਿੱਚ ਅੱਜ ਉਨ੍ਹਾਂ ਇਹ ਟਿੱਪਣੀ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦ ਮਤੇ ’ਤੇ ਚਰਚਾ ਦੌਰਾਨ ਕੀਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਰੋਕਦਿਆਂ ਕਿਹਾ ਕਿ ਸਮੁੱਚੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਇਕ ਗੰਭੀਰ ਮੁੱਦਾ ਹੈ। ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਸਮੁੱਚਾ ਹਿੰਦੂ ਸਮਾਜ ਨਹੀਂ ਹੈ।’’ ਕਾਂਗਰਸੀ ਆਗੂ ਨੇ ਅੱਗੇ ਇਸਲਾਮ, ਈਸਾਈ ਧਰਮ, ਬੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰੇ ਧਰਮ ਬਹਾਦਰੀ ਦੀ ਗੱਲ ਕਰਦੇ ਹਨ। ਉਨ੍ਹਾਂ ਸੰਵਿਧਾਨ ਅਤੇ ਭਾਰ ਦੇ ਬੁਨਿਆਦੀ ਵਿਚਾਰ ’ਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲੇ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ’ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਕਿਹਾ, ‘‘ਇਹ ਸਾਡੇ ਲਈ ਸੱਤਾ ਵਿੱਚ ਆਉਣ ਤੋਂ ਕਿਤੇ ਵੱਧ ਹੈ।’’

You must be logged in to post a comment Login