ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ: ਖੜਗੇ

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ: ਖੜਗੇ

ਵੀਂ ਦਿੱਲੀ, 1 ਜੁਲਾਈ- ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ‘ਘੋਰ ਨਿਰਾਸ਼ਾ ਵਾਲਾ’ ਅਤੇ ਸਿਰਫ਼ ਸਰਕਾਰ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹਣ ਵਾਲਾ ਕਰਾਰ ਦਿੰਦਿਆਂ ਅੱਜ ਕਿਹਾ ਕਿ ਇਸ ਵਿੱਚ ਨਾ ਤਾਂ ਕੋਈ ਦਿਸ਼ਾ ਹੈ ਤੇ ਨਾ ਹੀ ਕੋਈ ਦ੍ਰਿਸ਼ਟੀ ਹੈ। ਸੰਸਦ ਦੇ ਉੱਪਰਲੇ ਸੰਦਨ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ’ਤੇ ਅੱਜ ਹੋਈ ਚਰਚਾ ’ਚ ਹਿੱਸਾ ਲੈਂਦਿਆਂ ਖੜਗੇ ਨੇ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ-ਅੰਡਰ ਗ੍ਰੈਜੂਏਟ (ਨੀਟ-ਯੂਜੀ) ਪ੍ਰੀਖਿਆ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਜਾਂਚ, ਜਾਤੀ ਆਧਾਰਿਤ ਜਨਗਣਨਾ ਕਰਵਾਉਣ ਅਤੇ ਅਗਨੀਵੀਰ ਯੋਜਨਾ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸੱਤਾਧਾਰੀ ਭਾਜਪਾ ’ਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਹੰਕਾਰੀ ਤਾਕਤਾਂ ਨੂੰ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਦਾ ਭਾਸ਼ਣ ਵਿਸ਼ਾ ਵਸਤੂ ਸਰਕਾਰੀ ਹੁੰਦੀ ਹੈ। ਸਰਕਾਰੀ ਧਿਰ ਨੂੰ ਇਸ ਨੂੰ ਦ੍ਰਿਸ਼ਟੀ ਪੱਤਰ ਬਣਾਉਣਾ ਸੀ ਅਤੇ ਇਹ ਦੱਸਣਾ ਸੀ ਕਿ ਚੁਣੌਤੀਆਂ ਨਾਲ ਕਿਵੇਂ ਨਜਿੱਠਾਂਗੇ ਪਰ ਉਸ ਵਿੱਚ ਅਜਿਹਾ ਕੁਝ ਨਹੀਂ ਹੈ।’’

You must be logged in to post a comment Login