ਮੁੰਬਈ, 4 ਜੁਲਾਈ- ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਜੇਤੂ ਪਰੇਡ ਸ਼ੁਰੂ ਹੋ ਗਈ ਹੈ। ਭਾਰਤੀ ਟੀਮ ਦੇ ਖਿਡਾਰੀ ਮੁੰਬਈ ਦੇ ਨਰੀਮਨ ਪੁਆਇੰਟ ’ਤੇ ਤਿਰੰਗੇ ਅਤੇ ਟਰਾਫੀ ਨਾਲ ਵਿਜੈ ਰਥ (ਖੁੱਲ੍ਹੀ ਛੱਤ ਵਾਲੀ ਬੱਸ) ਵਿੱਚ ਸਵਾਰ ਹੋ ਗਏ ਹਨ। ਇਹ ਪਰੇਡ ਇੱਥੋਂ 2.2 ਕਿਲੋਮੀਟਰ ਦੂਰ ਸਥਿਤ ਵਾਨਖੇੜੇ ਸਟੇਡੀਅਮ ਤਕ ਜਾਵੇਗੀ। ਇਸ ਤੋਂ ਬਾਅਦ ਸਟੇਡੀਅਮ ਵਿਚ ਹੋਣ ਵਾਲੇ ਸਨਮਾਨ ਸਮਾਰੋਹ ਵਿਚ ਉਨ੍ਹਾਂ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਪਤਾ ਲੱਗਿਆ ਹੈ ਕਿ ਇੱਥੇ ਢਾਈ ਲੱਖ ਤੋਂ ਵੱਧ ਪ੍ਰਸ਼ੰਸਕ ਆਪਣੇ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਪਹੁੰਚੇ ਹਨ। ਮੌਨਸੂਨ ਦੀ ਬਰਸਾਤ ਦੇ ਬਾਵਜੂਦ ਤਿੰਨ ਕਿਲੋਮੀਟਰ ਲੰਬੀ ਮਰੀਨ ਡਰਾਈਵ ’ਤੇ ਭੀੜ ਵਧ ਗਈ ਹੈ। ਇਸ ਕਾਰਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੁਲੀਸ ਕਮਿਸ਼ਨਰ ਨਾਲ ਗੱਲਬਾਤ ਕਰਕੇ ਸੁਰੱਖਿਆ ਵਧਾ ਦਿੱਤੀ ਹੈ। ਇਸ ਮੌਕੇ ਭਾਰਤੀ ਪ੍ਰਸੰਸਕ ਫੁੱਲਾਂ ਦੇ ਹਾਰ ਅਤੇ ਢੋਲ ਢਮੱਕੇ ਲੈ ਕੇ ਪੁੱਜ ਗਏ ਹਨ।
You must be logged in to post a comment Login