ਕੇਜਰੀਵਾਲ ਦਾ ਸਾਢੇ ਅੱਠ ਕਿੱਲੋ ਦੀ ਥਾਂ ਦੋ ਕਿੱਲੋ ਵਜ਼ਨ ਘਟਿਆ: ਜੇਲ੍ਹ ਅਧਿਕਾਰੀ

ਕੇਜਰੀਵਾਲ ਦਾ ਸਾਢੇ ਅੱਠ ਕਿੱਲੋ ਦੀ ਥਾਂ ਦੋ ਕਿੱਲੋ ਵਜ਼ਨ ਘਟਿਆ: ਜੇਲ੍ਹ ਅਧਿਕਾਰੀ

ਨਵੀਂ ਦਿੱਲੀ, 15 ਜੁਲਾਈ- ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿਚ ਸਾਢੇ ਅੱਠ ਕਿਲੋ ਵਜ਼ਨ ਘਟਣ ਦੇ ਦਾਅਵਿਆਂ ਨੂੰ ਗਲਤ ਦੱਸਿਆ ਹੈ। ਇਸ ਸਬੰਧੀ ‘ਆਪ’ ਆਗੂਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਦੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਆਬਕਾਰੀ ਨੀਤੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ ਤਾਂ ਉਨ੍ਹਾਂ ਦਾ ਵਜ਼ਨ 8.5 ਕਿੱਲੋ ਘੱਟ ਗਿਆ ਹੈ। ਜੇਲ੍ਹ ਦੇ ਸੁਪਰਡੈਂਟ ਨੇ ਅੱਜ ਸਪਸ਼ਟ ਕੀਤਾ ਕਿ ਜਦੋਂ ਕੇਜਰੀਵਾਲ ਪਹਿਲੀ ਅਪਰੈਲ ਨੂੰ ਜੇਲ੍ਹ ਆਏ ਸਨ ਤਾਂ ਉਨ੍ਹਾਂ ਦਾ ਵਜ਼ਨ 65 ਕਿਲੋ ਸੀ ਤੇ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਕੇਜਰੀਵਾਲ 2 ਜੂਨ ਨੂੰ ਵਾਪਸ ਜੇਲ੍ਹ ਆਏ ਤਾਂ ਉਨ੍ਹਾਂ ਦਾ ਵਜ਼ਨ 63.5 ਕਿਲੋ ਸੀ ਤੇ 14 ਜੁਲਾਈ ਨੂੰ ਸ੍ਰੀ ਕੇਜਰੀਵਾਲ ਦਾ ਵਜ਼ਨ 61.5 ਕਿਲੋ ਸੀ। ਇਹ ਵਜ਼ਨ ਵੀ ਮੁੱਖ ਮੰਤਰੀ ਨੇ ਆਪਣੇ ਆਪ ਘਟਾਇਆ ਹੈ ਕਿਉਂਕਿ ਸ੍ਰੀ ਕੇਜਰੀਵਾਲ ਕਈ ਵਾਰ ਖਾਣਾ ਵੀ ਨਹੀਂ ਖਾਂਦੇ।

You must be logged in to post a comment Login